ਸੋਨਾਲੀ ਨੂੰ ਗੋਆ ਦੇ ਜਿਸ ਰੈਸਟੋਰੈਂਟ ’ਚ ਦਿੱਤਾ ਗਿਆ ਡਰੱਗਜ਼, ਉਸ ਨੂੰ ਢਾਹਿਆ ਜਾਵੇਗਾ

ਪਣਜੀ– ਟਿਕਟਾਕ ਸਟਾਰ ਅਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਮੌਤ ਮਾਮਲੇ ’ਚ ਵੱਡੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ.ਟੀ.) ਨੇ ਗੋਆ ਦੇ ‘ਰੈਸਟੋਰੈਂਟ ਕਰਲੀਜ਼’ ਨੂੰ ਢਾਹੁਣ ’ਤੇ ਲੱਗੀ ਰੋਕ ਲਗਾਉਣ ਵਾਲੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ, ਜਿਸ ਤੋਂ ਬਾਅਦ ਇਸ ਨੂੰ ਢਾਹੇ ਜਾਣ ਦਾ ਰਾਹ ਸਾਫ ਹੋ ਗਿਆ ਹੈ। ਕਰਲੀਜ਼ ਰੈਸਟੋਰੈਂਟ ’ਚ ਹੀ ਸੋਨਾਲੀ ਫੋਗਾਟ ਨੂੰ ਡਰੱਗਜ਼ ਦਿੱਤੀ ਗਈ ਸੀ।

ਕਰਲੀਜ਼ ਰੈਸਟੋਰੈਂਟ ਦੇ ਮਾਲਿਕ ਐਡਵਿਨ ਨੁਨਸ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ’ਚ ਇਕ ਪਟੀਸ਼ਨ ਦਾਖਲ ਕੀਤੀ ਸੀ। ਇਸ ’ਚ ਗੋਆ ਕੋਸਟਲ ਜ਼ੋਨ ਮੈਨੇਜਮੈਂਟ ਅਥਾਰਿਟੀ ਦੇ ਕਰਲੀਜ਼ ਰੈਸਟੋਰੈਂਟ ਨੂੰ ਡੇਗਣ ਦੇ ਹੁਕਮ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ। ਐੱਨ. ਜੀ. ਟੀ. ਨੇ ਮਾਮਲੇ ’ਚ ਸੁਣਵਾਈ ਤੋਂ ਬਾਅਦ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ।

ਅਸਲ ’ਚ 21 ਜੁਲਾਈ 2016 ਨੂੰ ਕਰਲੀਜ਼ ਰੈਸਟੋਰੈਂਟ ਨੂੰ ਡੇਗਣ ਦਾ ਹੁਕਮ ਦਿੱਤਾ ਗਿਆ ਸੀ। ਇਸ ’ਚ ਕਿਹਾ ਗਿਆ ਸੀ ਕਿ ਕਰਲੀਜ਼ ਨੋ ਡਿਵੈਲਪਮੈਂਟ ਜ਼ੋਨ ’ਚ ਨਾਜਾਇਜ਼ ਢੰਗ ਨਾਲ ਬਣਾਇਆ ਗਿਆ ਹੈ, ਜਿਸ ਦੇ ਵਿਰੁੱਧ ਰੈਸਟੋਰੈਂਟ ਦੇ ਮਾਲਕ ਐਡਵਿਨ ਨੁਨਸ ਨੇ ਐੱਨ. ਜੀ. ਟੀ. ਭਾਵ ਨੈਸ਼ਨਲ ਗ੍ਰੀਨ ਟ੍ਰਿਬਿਊਨਲ ’ਚ ਅਪੀਲ ਕੀਤੀ ਸੀ।

Add a Comment

Your email address will not be published. Required fields are marked *