ਪ੍ਰਸਿੱਧ ਮਾਸਟਰ ਸ਼ੈੱਫਸ ਨੇ ਤਰਲਾ ਦਲਾਲ ਦੀ ਸਦੀਵੀਂ ਵਿਰਾਸਤ ਨੂੰ ਦਿੱਤੀ ਸ਼ਰਧਾਂਜਲੀ

ਮੁੰਬਈ – ਦੇਸ਼ ਦੀ ਮਸ਼ਹੂਰ ਸੈਲੇਬ੍ਰਿਟੀ ਸ਼ੈੱਫ ਤੇ ਫੂਡ ਲੇਖਿਕਾ ਤਰਲਾ ਦਲਾਲ ਦਾ ਪ੍ਰਭਾਵ ਸੱਚਮੁੱਚ ਤਬਦੀਲੀ ਵਾਲਾ ਰਿਹਾ ਹੈ। ਉਹ ਪੇਸ਼ੇਵਰ ਸ਼ੈੱਫ ਤੇ ਘਰੇਲੂ ਰਸੋਈਏ ਦੋਵਾਂ ਲਈ ਪ੍ਰੇਰਨਾ ਸਰੋਤ ਰਹੀ ਹੈ। ਉਸ ਨੇ ਸਾਲਾਂ ਦੌਰਾਨ ਬਹੁਤ ਸਾਰੇ ਸ਼ੈੱਫਸ ਨੂੰ ਪ੍ਰੇਰਿਤ ਕੀਤਾ ਹੈ, ਜਿਸ ’ਚ ਭਾਰਤ ਦੇ ਮੌਜੂਦਾ ਚੋਟੀ ਦੇ ਮਾਸਟਰ ਸ਼ੈੱਫ ਜਿਵੇਂ ਕਿ ਵਿੱਕੀ ਰਤਨਾਨੀ, ਰਣਵੀਰ ਬਰਾੜ, ਸਰਾਂਸ਼ ਗੋਇਲਾ, ਰਾਖੀ ਵਾਸਵਾਨੀ, ਉਮਾ ਰਘੁਰਾਮਨ, ਉਰਮਿਲਾ ਜਮਨਾਦਾਸ ਆਸ਼ਰ, ਮੇਘਨਾ ਕਾਮਦਾਰ ਤੇ ਹੋਰ ਬਹੁਤ ਸਾਰੇ ਸ਼ਾਮਲ ਹਨ। ਇਨ੍ਹਾਂ ਮਾਸਟਰ ਸ਼ੈੱਫਸ ਨੇ ਤਰਲਾ ਦਲਾਲ ਦੀ ਯਾਤਰਾ ਤੇ ਇਸ ਦੇ ਉਨ੍ਹਾਂ ਦੇ ਜੀਵਨ ’ਤੇ ਪਏ ਪ੍ਰਭਾਵਾਂ ਬਾਰੇ ਗੱਲ ਕੀਤੀ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਦੱਸਣਯੋਗ ਹੈ ਕਿ ਜ਼ਿੰਦਗੀ ਦਾ ਜਸ਼ਨ ਮਨਾਉਣ ਲਈ ‘ਜ਼ੀ5’ ਤਰਲਾ ਦਲਾਲ ਦੀ ਬਾਇਓਪਿਕ ‘ਤਰਲਾ’ ਰਾਹੀਂ ਪ੍ਰੇਰਨਾਦਾਇਕ ਕਹਾਣੀ ਨੂੰ ਪਰਦੇ ’ਤੇ ਲਿਆਇਆ ਹੈ।

ਇਹ ਸਿਨੇਮੈਟਿਕ ਸ਼ਰਧਾਂਜਲੀ ਉਸ ਦੇ ਕਮਾਲ ਦੇ ਯੋਗਦਾਨ ਦੀ ਗਵਾਹੀ ਦਿੰਦੀ ਹੈ ਤੇ ਇਸ ਫ਼ਿਲਮ ਰਾਹੀਂ ਦਰਸ਼ਕਾਂ ਨੂੰ ਇਕ ਸੱਚੀ ਦੂਰਦਰਸ਼ੀ ਤਰਲਾ ਦਲਾਲ ਦੀ ਅਸਾਧਾਰਨ ਯਾਤਰਾ ਨੂੰ ਦੇਖਣ ਦਾ ਮੌਕਾ ਮਿਲੇਗਾ।

Add a Comment

Your email address will not be published. Required fields are marked *