ਸ਼ੱਕੀ ਹਾਲਾਤ ‘ਚ ਅੱਗ ‘ਚ ਸੜੀ ਔਰਤ, ਪੇਕੇ ਪਰਿਵਾਰ ਨੇ ਲਾਏ ਵੱਡੇ ਦੋਸ਼
July 21, 2023
ਲੁਧਿਆਣਾ : ਇੱਥੇ ਗਿਆਸਪੁਰਾ ਇਲਾਕੇ ‘ਚ ਇਕ ਔਰਤ ਸ਼ੱਕੀ ਹਾਲਾਤ ‘ਚ ਅੱਗ ‘ਚ ਬੁਰੀ ਤਰ੍ਹਾਂ ਝੁਲਸ ਗਈ। ਉਸ ਨੂੰ ਗੰਭੀਰ ਹਾਲਤ ‘ਚ ਸਿਵਲ ਹਸਪਤਾਲ ਪਹੁੰਚਾਇਆ ਗਿਆ। ਔਰਤ ਦੀ ਪਛਾਣ ਸੁਮਨ ਵਜੋਂ ਹੋਈ ਹੈ। ਉਸ ਦੇ ਪੇਕੇ ਪਰਿਵਾਰ ਦਾ ਦੋਸ਼ ਹੈ ਕਿ ਸਹੁਰਿਆਂ ਨੇ ਉਨ੍ਹਾਂ ਦੀ ਧੀ ਨੂੰ ਅੱਗ ਲਾਈ ਹੈ। ਹਾਲਾਂਕਿ ਇਸ਼ ਮਾਮਲੇ ਸਬੰਧੀ ਥਾਣੇ ਦੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਪਰਿਵਾਰ ਦੇ ਬਿਆਨਾਂ ਤੋਂ ਬਾਅਧ ਹੀ ਪੁਲਸ ਇਸ ਮਾਮਲੇ ਸਬੰਧੀ ਕਾਰਵਾਈ ਕਰੇਗੀ।