ੳਟੇਗੋ ਯੂਨੀਵਰਸਿਟੀ ਵੱਲੋਂ 100 ਸਟਾਫ ਮੈਂਬਰਾਂ ਨੂੰ ਨੌਕਰੀ ਤੋਂ ਕੱਢਣ ਦੀ ਤਿਆਰੀ

ਆਕਲੈਂਂਡ- ਬੱਚਿਆਂ ਵਿੱਚ ਬਾਹਰ ਦਾ ਕਰੇਜ਼ ਦਿਨੋ-ਦਿਨ ਵੱਧਣ ਕਾਰਨ ਸਟਾਫ ਮੈਂਬਰ ਵੀ ਜਿ਼ਆਦਾ ਮਾਤਰਾ ਵਿੱਚ ਰੱਖੇ ਗਏ ਸਨ। ਪਰ ਖਰਚੇ ਘਟਾਉਣ ਦੇ ਫੈਸਲੇ ਨੂੰ ਧਿਆਨ ਵਿੱਚ ਰੱਖਦਿਆਂ ਓਟੇਗੋ ਯੂਨੀਵਰਸਿਟੀ ਨੇ 100 ਸਟਾਫ ਮੈਂਬਰਾਂ ਨੂੰ ਨੌਕਰੀ ਤੋਂ ਬਰਖਾਸ਼ਤ ਕਰਨ ਦਾ ਫੈਸਲਾ ਲਿਆ ਹੈ। ਇਸ ਸਾਲ ਦੇ ਸ਼ੁਰੂ ਵਿੱਚ ਵਿਦਿਆਰਥੀਆਂ ਦੀ ਹੋਈ ਕਮੀ ਕਾਰਨ ਕਈ ਯੂਨੀਵਰਸਿਟੀਆਂ ਨੇ ਸਾਲ ਦੇ ਸ਼ੁਰੂ ਵਿੱਚ ਹੀ ਬਜਟ ਵਿੱਚ ਕਟੌਤੀ ਦੀ ਗੱਲ ਆਖ ਦਿੱਤੀ ਸੀ ਅਤੇ ਇਸੇ ਕਾਰਨ ਕਰਕੇ ਨਿਊਜ਼ੀਲੈਂਡ ਸਰਕਾਰ ਨੇ ਇਨ੍ਹਾਂ ਯੂਨੀਵਰਸਿਟੀਆਂ ਦੀ ਮੱਦਦ ਲਈ ਬਜਟ ਵਿੱਚ $128 ਮਿਲੀਅਨ ਦੀ ਮੱਦਦ ਐਲਾਨੀ ਸੀ। ਇਸਦੇ ਬਾਵਜੂਦ ਵੀ ਓਟੇਗੋ ਯੂਨੀਵਰਸਿਟੀ ਨੇ ਸਟਾਫ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਬਰਕਰਾਰ ਰੱਖਿਆ ਹੈ। ਯੂਨੀਵਰਸਿਟੀ ਦੇ ਐਕਟਿੰਗ ਵਾਈਸ ਚਾਂਸਲਰ ਪ੍ਰੋਫੈਸਰ ਹੈਲੇੈਨ ਨਿਕਲਸਨ ਨੇ ਦੱਸਿਆ ਕਿ 107 ਸਟਾਫ ਮੈਂਬਰਾਂ ਨੂੰ ਸੇਵਾ-ਮੁਕਤ ਕਰਨ ਤੋਂ ਬਾਅਦ ਯੂਨੀਵਰਸਿਟੀ ਦਾ $1 ਮਿਲੀਅਨ ਯਿ ਇੱਕ ਸਾਲ ਵਿੱਚ ਹੀ ਬਚ ਜਾਵੇਗਾ।

Add a Comment

Your email address will not be published. Required fields are marked *