ਤਰਸ਼ੇਮ ਜੱਸੜ ਪਹੁੰਚੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ

ਔਕਲੈਂਡ -: ਪੰਜਾਬ ਦੇ ਮਸ਼ਹੂਰ ਅਤੇ ਉੱਘੇ ਕਲਾਕਾਰ ਤਰਸੇਮ ਜੱਸੜ ਜੀ 23 ਜੁਲਾਈ 2023 ਨੂੰ ਹੋਣ ਵਾਲੇ ਆਪਣੇ ਲਾਇਵ ਸ਼ੋਅ ‘ਪਿੰਡ ਤੋਂ ਔਕਲੈਂਡ ‘ ਲਈ ਨਿਊਜ਼ੀਲੈਂਡ ਚੁੱਕੇ ਹਨ। ਤਰਸੇਮ ਜੱਸੜ ਜੀ ਦੇ ਸਵਾਗਤ ਲਈ ਹਰਦੇਵ ਬਰਾੜ ਜੀ, ਰਮਨ ਅਗਨੀਹੋਤਰੀ ਜੀ, ਹਰਮੀਕ ਸਿੰਘ ,ਕੇ.ਗਿੱਲ, ਹਰਸਿਮਰਨ ਜਨੇਜ਼ਾ,ਗਗਨ ਚੱਢਾ, ਜੱਸੀ ਸਿੰਘ,ਐਂਨ.ਜੈੱਡ ਇੰਡੀਅਨ ਸਪੋਰਸ ਕਲਚਰ ਕਲੱਬ ਵੱਲੋਂ ਮਨਪ੍ਰੀਤ ਸਿੱਧੂ, ਸਾਰੀ ਮੀਡੀਆ ਟੀਮ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਨਿਊਜ਼ੀਲੈਂਡ ਦੀ ਧਰਤੀ ‘ਤੇ ਪਹੁੰਚਦਿਆਂ ਹੀ ਉਹ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਗਏ। ਉੱਥੇ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਦੇ ਪ੍ਰਧਾਨ ਅਤੇ ਬੁਲਾਰੇ ਸ.ਦਲਜੀਤ ਸਿੰਘ ਜੀ ਨੇ ਉਹਨਾਂ ਨੂੰ ਜੀ ਆਈਆ ਕਿਹਾ ਅਤੇ ਉਹਨਾਂ ਦੇ ਪ੍ਰੋਗਰਾਮ ਸ਼ੁਭਕਾਮਨਾ ਦਿੱਤੀਆਂ। ਉਹਨਾਂ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਆਪਣੇ ਹੋਣ ਵਾਲੇ ਲਾਈਵ ਸ਼ੋਅ ਲਈ ਅਸ਼ੀਰਵਾਦ ਲਿਆ।

Add a Comment

Your email address will not be published. Required fields are marked *