ਆਪਣੇ ਹੀ ਬੱਚਿਆਂ ਦਾ ਕਾਤਲ ਕਰਨ ਵਾਲੀ ਮਾਂ ਗ੍ਰਿਫਤਾਰ
July 19, 2023
ਆਕਲੈਂਡ- ਨਿਊਜ਼ੀਲੈਡ ਪੁਲਿਸ ਵੱਲੋਂ ਆਪਣੇ ਹੀ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੀ ਕਲਯੁਗੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 42 ਸਾਲਾ ਹੇਕਯੁ਼ਗ ਲੀ ਨਾਂ ਦੀ ਜੋ ਆਪਣੇ 5 ਅਤੇ 10 ਸਾਲ ਦੇ ਬੱਚਿਆਂ ਨੂੰ ਕਤਲ ਕਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਇੱਕ ਸੂਟਕੇਸ ਵਿੱਚ ਲੁਕੋ ਕੇ ਨਿਊਜ਼ੀਲੈਂਡ ਤੋਂ ਫਰਾਰ ਹੋ ਗਈ ਸੀ।
ਕਈ ਸਾਲਾਂ ਬਾਅਦ ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਪਾਪਾਟੋਏਟੋਏ ਦੀ ਇਕ ਸੈਫ ਸਟੋਰ ਵਿੱਚ ਲੀਅ ਵੱਲੋਂ ਰੱਖੇ ਸੂਟਕੇਸ ਨੂੰ ਮੈਨੂਰੇਵਾ ਦੇ ਇੱਕ ਜੋੜੇ ਨੇ ਬੋਲੀ ਰਾਂਹੀ ਖ੍ਰ੍ਰਰੀਦਿਆ। ਉਨ੍ਹਾਂ ਨੇ ਜਦੋਂ ਘਰ ਲਿਆ ਕੇ ਸੂਟਕੇਸ ਖੋਲਿਆ ਤਾਂ ਉਸ ਵਿੱਚ ਬੱਚਿਆਂ ਦੇ ਸ਼ਰੀਰਿਕ ਅਵਸ਼ੇਸ਼ ਮਿਲੇ। ਜਿਸ ਤੋਂ ਬਾਅਦ ਜਾਂਚ ਸ਼ੁਰੂ ਹੋਈ ਤੇ ਇੰਟਰਪੋਲ ਦੀ ਮਦਦ ਨਾਲ ਸਾਊਥ ਕੋਰੀਆ ਦੇ ਇੱਕ ਅਪਾਰਟਮੈਂਟ ਵਿੱਚ ਲੁਕੀ ਹੋਈ ਲੀ ਨੂੰ ਕੋਰੀਆ ਪੁਲਿਸ ਨੇ ਕਿਫਤਾਰ ਕਰ ਲਿਆ।
ਹੁਣ ਟਰਾਇਲ ਦੀ ਤਾਰੀਖ ਅਪ੍ਰੈਲ 2024 ਰੱਖੀ ਗਈ ਹੈ ਅਤੇ ਲੀਅ ਆਪਣੇ ਵੱਲੋਂ ਲੱਗੇ ਸਾਰੇ ਦੋਸ਼ਾਂ ਤੋਂ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ।

