ਪਾਕਿਸਤਾਨ ਨੇ ਬੰਦ ਕੀਤੇ ਫਲੱਡ ਗੇਟ, ਭਾਰਤੀ ਸਰਹੱਦ ’ਚ ਆਇਆ ਹੜ੍ਹ ਦਾ ਪਾਣੀ

ਫਾਜ਼ਿਲਕਾ : ਫਾਜ਼ਿਲਕਾ ਦੇ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਇਲਾਕਿਆਂ ’ਚ ਹੜ੍ਹ ਦਾ ਪਾਣੀ ਤਬਾਹੀ ਮਚਾ ਰਿਹਾ ਹੈ। ਦੂਜੇ ਪਾਸੇ ਪਾਕਿਸਤਾਨ ਵਾਲੇ ਪਾਸਿਓਂ ਸਤਲੁਜ ਦਰਿਆ ’ਚ ਵਧਦੇ ਪਾਣੀ ਨੂੰ ਦੇਖਦੇ ਹੋਏ ਹੜ੍ਹ ਦਾ ਪਾਣੀ ਭਾਰਤੀ ਸਰਹੱਦ ’ਚ ਛੱਡਣਾ ਸ਼ੁਰੂ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹੜ੍ਹ ਦਾ ਖਤਰਾ ਹੋਰ ਵਧ ਗਿਆ ਹੈ। ਬੀ. ਐੱਸ. ਐੱਫ. ਦੇ ਸੂਤਰਾਂ ਅਨੁਸਾਰ ਸਰਹੱਦ ’ਤੇ ਭਾਰਤ-ਪਾਕਿ ਸੁਰੱਖਿਆ ਅਧਿਕਾਰੀਆਂ ਵਿਚਾਲੇ ਹੋਈ ਆਪਸੀ ਗੱਲਬਾਤ ’ਚ ਇਹ ਫੈਸਲਾ ਕੀਤਾ ਗਿਆ ਸੀ ਕਿ ਪਾਕਿਸਤਾਨ ਹੁਸੈਨੀਵਾਲਾ ਹੈੱਡਵਰਕਸ ਤੋਂ ਆਉਣ ਵਾਲੇ ਪਾਣੀ ਲਈ ਫਾਜ਼ਿਲਕਾ ਸੈਕਟਰ ’ਚ ਪਾਕਿਸਤਾਨੀ ਸਰਹੱਦ ’ਤੇ ਸਤਲੁਜ ਦਰਿਆ ’ਚ ਆਉਣ ਵਾਲੇ ਪਾਣੀ ਨੂੰ ਛੱਡਣ ਲਈ ਛੇ ਗੇਟ ਖੋਲ੍ਹੇਗਾ। 

ਤਿੰਨ ਦਿਨਾਂ ਤੋਂ ਗੇਟ ਖੁੱਲ੍ਹੇ ਰਹਿਣ ਕਾਰਨ ਹੜ੍ਹ ਦਾ ਪਾਣੀ ਭਾਰਤੀ ਸਰਹੱਦ ਤੋਂ ਪਾਕਿਸਤਾਨੀ ਸਰਹੱਦ ਵੱਲ ਜਾਂਦਾ ਰਿਹਾ ਪਰ ਅੱਜ ਪਾਕਿਸਤਾਨ ਨੇ ਸਤਲੁਜ ਦੇ ਛੇ ਫਲੱਡ ਗੇਟ ਬੰਦ ਕਰ ਦਿੱਤੇ, ਜਿਸ ਕਾਰਨ ਪਾਕਿਸਤਾਨੀ ਪਾਣੀ ਸਰਹੱਦੀ ਪਿੰਡਾਂ ’ਚ ਦਾਖਲ ਹੋ ਗਿਆ ਹੈ। ਬੀ. ਐੱਸ. ਐੱਫ. ਦੀ 55ਵੀਂ ਬਟਾਲੀਅਨ ਦੇ ਅਧਿਕਾਰੀ ਅਤੇ ਜਵਾਨ ਪਿੰਡ ਵਾਸੀਆਂ ਨਾਲ ਮਿਲ ਕੇ ਹੜ੍ਹ ਦੇ ਪਾਣੀ ਨੂੰ ਰੋਕਣ ਲਈ ਉਪਰਾਲੇ ਕਰ ਰਹੇ ਹਨ।

Add a Comment

Your email address will not be published. Required fields are marked *