ਮੋਗਾ ’ਚ ਅੱਧੀ ਰਾਤ,ਪੁਲਸ ਤੇ ਕਾਵੜੀਆਂ ਵਿਚਾਲੇ ਹੋਈ ਝੜਪ

ਮੋਗਾ : ਮੋਗਾ ਚੜਿੱਕ ਬਾਈਪਾਸ ਨੇੜੇ ਤਕਰੀਬਨ ਰਾਤ 1 ਵਜੇ ਸਥਿਤੀ ਉਸ ਸਮੇਂ ਤਣਾਅ ਪੂਰਨ ਹੋ ਗਈ ਜਦੋਂ ਹਰਿਦੁਆਰ ਤੋਂ ਮੋਗਾ ਦੇ ਕਸਬਾ ਬਾਘਾ ਪੁਰਾਣਾ ਗੰਗਾ ਜਲ ਲੈ ਕੇ ਜਾ ਰਹੇ ਕਾਵੜੀਆਂ ਨਾਲ ਹਾਦਸਾ ਵਾਪਰਿਆ ਗਿਆ। ਕਾਵੜੀਆਂ ਦੇ ਕਹਿਣ ਮੁਤਾਬਕ ਇਕ ਗੱਡੀ ਆ ਕੇ ਉਨ੍ਹਾਂ ਦੇ ਵਿਚ ਵੱਜੀ ਜਿਸ ਨਾਲ ਤਿੰਨ ਤੋਂ ਚਾਰ ਕਾਵੜੀਏ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੇ ਸੱਟਾਂ ਵੱਜੀਆਂ। ਜਦੋਂ ਕਾਵੜੀਆਂ ਵਲੋਂ ਗੱਡੀ ਵਿਚ ਦੇਖਿਆ ਗਿਆ ਤਾਂ ਉਸ ਵਿਚ ਇਕ ਪੁਲਸ ਮੁਲਾਜ਼ਮ ਸਿਵਲ ਵਰਦੀ ਵਿਚ ਸੀ ਅਤੇ ਵਰਦੀ ਗੱਡੀ ਵਿਚ ਪਈ ਹੋਈ ਸੀ। 

ਕਾਵੜੀਆਂ ਵਲੋਂ ਮੌਕੇ ’ਤੇ ਪੁਲਸ ਮੁਲਾਜ਼ਮ ਨੂੰ ਬਾਹਰ ਕੱਢ ਕੇ ਕੁੱਟਮਾਰ ਕੀਤੀ ਗਈ ਅਤੇ ਹਾਈਵੇ ਜਾਮ ਕਰ ਦਿੱਤਾ ਗਿਆ। ਕੁਝ ਦੇਰ ਬਾਅਦ ਉੱਥੇ ਮੌਕੇ ’ਤੇ ਉੱਚ ਅਧਿਕਾਰੀ ਪਹੁੰਚੇ ਜਿਨ੍ਹਾਂ ਨੇ ਕਾਵੜੀਆਂ ਤੋਂ ਆਪਣੇ ਮੁਲਾਜ਼ਮ ਨੂੰ ਛੁਡਵਾਉਣ ਲਈ ਗੱਲਬਾਤ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਾਵੜੀਆਂ ਵਲੋਂ ਪੁਲਸ ਮੁਲਾਜ਼ਮ ਨੂੰ ਜਾਣ ਨਾ ਦੇਣ ’ਤੇ ਪੁਲਸ ਵਲੋਂ ਬਲ ਪ੍ਰਯੋਗ ਕੀਤਾ ਗਿਆ ਅਤੇ ਕਵੜੀਆਂ ਤੇ ਪੁਲਸ ਵਿਚਕਾਰ ਝੜਪ ਹੋ ਗਈ। ਪੁਲਸ ਮੁਲਾਜ਼ਮ ਨੂੰ ਉਥੋਂ ਕੱਢਣ ਲਈ ਪੁਲਸ ਵੱਲੋਂ ਮੌਕੇ ’ਤੇ ਲਾਠੀਚਾਰਜ ਕਰਨਾ ਪਿਆ ਅਤੇ ਹਵਾਈ ਫਾਇਰ ਵੀ ਕਰਨੇ ਪਏ। ਇਸ ਸਾਰੀ ਘਟਨਾ ਵਿਚ 3 ਤੋਂ 4  ਕਾਵੜੀਏ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

Add a Comment

Your email address will not be published. Required fields are marked *