PM ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੂੰ ਭੇਟ ਕੀਤੀ ਚੰਦਨ ਦੀ ਸਿਤਾਰ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਰਾਂਸ ਫੇਰੀ ਤੋਂ ਬਾਅਦ ਦੋਵਾਂ ਦੇਸ਼ਾਂ ਵੱਲੋਂ ਤੋਹਫ਼ਿਆਂ ਦਾ ਅਦਾਨ-ਪ੍ਰਦਾਨ ਕੀਤਾ ਗਿਆ। ਭਾਰਤੀ ਪ੍ਰਧਾਨ ਮੰਤਰੀ ਵੱਲੋਂ ਫਰਾਂਸ ਦੇ ਰਾਸ਼ਟਰਪਤੀ, ਫਰਾਂਸ ਦੀ ਪਹਿਲੀ ਮਹਿਲਾ ਅਤੇ ਰਾਸ਼ਟਰਪਤੀ ਮੈਕਰੋਨ ਦੀ ਪਤਨੀ ਬ੍ਰਿਜਿਟ ਮੈਕਰੋਨ, ਫਰਾਂਸੀਸੀ ਪੀਐੱਮ ਐਲਿਜ਼ਾਬੇਥ ਬਰਨੇ ਅਤੇ ਫਰਾਂਸੀਸੀ ਸੈਨੇਟ ਦੇ ਪ੍ਰਧਾਨ ਗੇਰਾਡ ਲਾਰਚਰ ਨੂੰ ਭਾਰਤ ਦੇ ਭਾਰਤ ਦੇ ਪ੍ਰੰਪਰਿਕ ਤੋਹਫ਼ੇ ਭੇਟ ਕੀਤੇ ਗਏ। ਜਾਣੋ ਕਿਸ ਨੂੰ ਕੀ-ਕੀ ਤੋਹਫ਼ਾ ਦਿੱਤਾ ਗਿਆ?

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਤੋਹਫ਼ੇ ਵਜੋਂ ਚੰਦਨ ਦੀ ਸਿਤਾਰ ਦਿੱਤੀ ਗਈ। ਭਾਰਤੀ ਸ਼ਾਸਤਰੀ ਸੰਗੀਤ ਦੇ ਸਾਜ਼ ਸਿਤਾਰ ਦੀ ਵਿਲੱਖਣ ਪ੍ਰਤੀਰੂਪ ਸ਼ੁੱਧ ਚੰਦਨ ਤੋਂ ਬਣੀ ਹੈ। ਚੰਦਨ ਦੀ ਲੱਕੜ ਦੀ ਨੱਕਾਸ਼ੀ ਦੀ ਕਲਾ ਇਕ ਸ਼ਾਨਦਾਰ ਅਤੇ ਪ੍ਰਾਚੀਨ ਸ਼ਿਲਪਕਾਰੀ ਹੈ, ਜੋ ਸਦੀਆਂ ਤੋਂ ਦੱਖਣੀ ਭਾਰਤ ਵਿੱਚ ਪ੍ਰਚਲਿਤ ਹੈ। ਇਸ ਸਜਾਵਟੀ ਪ੍ਰਤੀਕ੍ਰਿਤੀ ਵਿੱਚ ਦੇਵੀ ਸਰਸਵਤੀ ਦੀਆਂ ਤਸਵੀਰਾਂ ਹਨ, ਜੋ ਕਿ ਗਿਆਨ, ਸੰਗੀਤ, ਕਲਾ, ਭਾਸ਼ਣ, ਵਿੱਦਿਆ ਅਤੇ ਸਿੱਖਿਆ ਦੀ ਦੇਵੀ ਹੈ, ਜਿਸ ਦੇ ਹੱਥਾਂ ਵਿੱਚ ਸਿਤਾਰ (ਵੀਣਾ) ਨਾਂ ਦਾ ਇਕ ਸੰਗੀਤਕ ਸਾਜ਼ ਹੈ। ਇਸ ਤੋਂ ਇਲਾਵਾ ਭਗਵਾਨ ਗਣੇਸ਼ ਦੀ ਮੂਰਤੀ ਵੀ ਹੈ। ਸਿਤਾਰ ਨੂੰ ਭਾਰਤ ਦੇ ਰਾਸ਼ਟਰੀ ਪੰਛੀ ਮੋਰ ਦੀ ਗੁੰਝਲਦਾਰ ਨੱਕਾਸ਼ੀ ਨਾਲ ਸਜਾਇਆ ਗਿਆ ਹੈ।

ਰਾਸ਼ਟਰਪਤੀ ਮੈਕਰੋਨ ਦੀ ਪਤਨੀ ਬ੍ਰਿਗੇਟ ਮੈਕਰੋਨ ਨੂੰ ਚੰਦਨ ਦਾ ਬਕਸਾ ਤੋਹਫ਼ੇ ਵਜੋਂ ਦਿੱਤਾ ਗਿਆ। ਇਸ ਬਕਸੇ ਵਿੱਚ ਤੇਲੰਗਾਨਾ ਦੇ ਪੋਚਮਪੱਲੀ ਸ਼ਹਿਰ ਦਾ ਪੋਚਮਪੱਲੀ ਰੇਸ਼ਮ ਇਕਤ ਫੈਬਰਿਕ ਹੈ, ਜੋ ਭਾਰਤ ਦੀ ਅਮੀਰ ਟੈਕਸਟਾਈਲ ਵਿਰਾਸਤ ਦਾ ਇਕ ਮਨਮੋਹਕ ਪ੍ਰਮਾਣ ਹੈ। ਇਸ ਦੇ ਗੁੰਝਲਦਾਰ ਡਿਜ਼ਾਈਨ ਅਤੇ ਜੀਵੰਤ ਰੰਗਾਂ ਲਈ ਮਸ਼ਹੂਰ, ਪੋਚਮਪੱਲੀ ਰੇਸ਼ਮ ਇਕਤ ਸਾੜ੍ਹੀ ਭਾਰਤ ਦੀ ਸੁੰਦਰਤਾ, ਕਾਰੀਗਰੀ ਅਤੇ ਸੱਭਿਆਚਾਰਕ ਵਿਰਾਸਤ ਨੂੰ ਪੇਸ਼ ਕਰਦੀ ਹੈ, ਜੋ ਇਸ ਨੂੰ ਟੈਕਸਟਾਈਲ ਦੀ ਦੁਨੀਆ ਵਿੱਚ ਇਕ ਸੱਚਾ ਖਜ਼ਾਨਾ ਬਣਾਉਂਦੀ ਹੈ। ਇਕਤ ਰੇਸ਼ਮੀ ਕੱਪੜਾ ਸਜਾਵਟੀ ਚੰਦਨ ਦੀ ਲੱਕੜ ਦੇ ਬਕਸੇ ਵਿੱਚ ਪੇਸ਼ ਕੀਤਾ ਗਿਆ ਹੈ।

‘ਮਾਰਬਲ ਇਨਲੇ ਵਰਕ’ ਅਰਧ-ਕੀਮਤੀ ਪੱਥਰਾਂ ਦੀ ਵਰਤੋਂ ਕਰਕੇ ਸੰਗਮਰਮਰ ‘ਤੇ ਕੀਤੀ ਗਈ ਕਲਾ ਦੇ ਸਭ ਤੋਂ ਆਕਰਸ਼ਕ ਕੰਮਾਂ ‘ਚੋਂ ਇਕ ਹੈ। ਇਸ ਦਾ ਸੰਗਮਰਮਰ ਰਾਜਸਥਾਨ ਦੇ ਮਕਰਾਨਾ ਸ਼ਹਿਰ ਵਿੱਚ ਮਿਲਦਾ ਹੈ, ਜੋ ਕਿ ਉੱਚ ਗੁਣਵੱਤਾ ਵਾਲੇ ਸੰਗਮਰਮਰ ਲਈ ਮਸ਼ਹੂਰ ਹੈ। ਇਸ ‘ਤੇ ਵਰਤੇ ਗਏ ਅਰਧ ਕੀਮਤੀ ਪੱਥਰ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ਅਤੇ ਭਾਰਤ ਦੇ ਹੋਰ ਸ਼ਹਿਰਾਂ ਤੋਂ ਮੰਗਵਾਏ ਜਾਂਦੇ ਹਨ। ਸੰਗਮਰਮਰ ਵਿੱਚ ਅਰਧ-ਕੀਮਤੀ ਪੱਥਰਾਂ ਦੀ ਹੱਥੀਂ ਬਾਰੀਕ ਕਟਾਈ ਅਤੇ ਉੱਕਰੀ ਸ਼ਾਮਲ ਹੈ। ਪਹਿਲਾਂ ਇਹ ਕੀਮਤੀ ਪੱਥਰ ਕੁਝ ਖਾਸ ਡਿਜ਼ਾਈਨਾਂ ਵਿੱਚ ਬਹੁਤ ਸ਼ੁੱਧਤਾ ਨਾਲ ਕੱਟੇ ਜਾਂਦੇ ਹਨ, ਫਿਰ ਛੋਟੇ ਟੁਕੜਿਆਂ ਨੂੰ ਇਕ ਝਰੀ ‘ਚ ਪਾ ਦਿੱਤਾ ਜਾਂਦਾ ਹੈ। ਇਹ ਸੰਗਮਰਮਰ ਦੇ ਫਰਨੀਚਰ ਦੇ ਟੁਕੜੇ ਨੂੰ ਕਲਾ ਦਾ ਇਕ ਸੁੰਦਰ ਅਤੇ ਰੰਗੀਨ ਮਾਸਟਰਪੀਸ ਬਣਾਉਂਦਾ ਹੈ।

ਫਰਾਂਸੀਸੀ ਸੈਨੇਟ ਦੇ ਪ੍ਰਧਾਨ ਗੇਰਾਰਡ ਲਾਰਚਰ ਨੂੰ ਪੇਸ਼ ਕੀਤੀ ਗਈ ਸਜਾਵਟੀ ਹਾਥੀ ਦੀ ਮੂਰਤੀ ਸ਼ੁੱਧ ਚੰਦਨ ਦੀ ਬਣੀ ਹੋਈ ਹੈ। ਸੁਗੰਧਿਤ ਚੰਦਨ ਦੀਆਂ ਬਣੀਆਂ ਇਹ ਮੂਰਤੀਆਂ ਸ਼ਾਨਦਾਰ ਹਨ। ਇਹ ਚੰਦਨ ਦੀ ਲੱਕੜ ਦੇ ਹਾਥੀ ਚਿੱਤਰ ਭਾਰਤੀ ਸੰਸਕ੍ਰਿਤੀ ਵਿੱਚ ਇਕ ਵਿਸ਼ੇਸ਼ ਸਥਾਨ ਰੱਖਦੇ ਹਨ, ਜੋ ਬੁੱਧੀ, ਸ਼ਕਤੀ ਅਤੇ ਚੰਗੀ ਕਿਸਮਤ ਦੇ ਪ੍ਰਤੀਕ ਹਨ। ਇਹ ਖੂਬਸੂਰਤ ਉੱਕਰੀਆਂ ਮੂਰਤੀਆਂ ਕੁਦਰਤ, ਸੱਭਿਆਚਾਰ ਅਤੇ ਕਲਾ ਵਿਚਾਲੇ ਇਕਸੁਰਤਾ ਨੂੰ ਦਰਸਾਉਂਦੀਆਂ ਹਨ।

Add a Comment

Your email address will not be published. Required fields are marked *