ਦਰਿਆ ‘ਚ ਆਏ ਪਾਣੀ ਨੂੰ ਵੇਖਣ ਗਏ ਵਿਅਕਤੀ ਨਾਲ ਵਾਪਰ ਗਈ ਅਣਹੋਣੀ

ਦੀਨਾਨਗਰ : ਥਾਣਾ ਬਹਿਰਾਮਪੁਰ ਪੁਲਸ ਨੇ ਦਰਿਆ ’ਚ ਆਏ ਪਾਣੀ ਨੂੰ ਵੇਖਣ ਗਏ ਇਕ ਵਿਅਕਤੀ ਦੀ ਲਾਸ਼ ਦੇਰ ਸ਼ਾਮ ਮੱਲਿਆਂ ਵਾਲੇ ਪੁਲ ਤੋਂ ਬਰਾਮਦ ਹੋਣ ’ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਇਸ ਸਬੰਧੀ ਥਾਣਾ ਮੁਖੀ ਸਾਹਿਲ ਚੌਧਰੀ ਨੇ ਦੱਸਿਆ ਕਿ ਨਰੇਸ਼ ਕੁਮਾਰ ਪੁੱਤਰ ਸਵ. ਕਰਮ ਚੰਦ ਵਾਸੀ ਬਾਊਪੁਰ ਜੱਟਾਂ ਥਾਣਾ ਦੋਰਾਂਗਲਾ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਬਲਵਿੰਦਰ ਨਾਥ ਉਰਫ ਸੋਨੂੰ (35) 12 ਮਈ ਨੂੰ 3 ਵਜੇ ਮੈਨੂੰ ਤੇ ਆਪਣੀ ਮਾਤਾ ਸੁਦੇਸ਼ ਕੁਮਾਰੀ ਨੂੰ ਇਹ ਕਹਿ ਕੇ ਘਰੋਂ ਚਲਾ ਗਿਆ ਕਿ ਮੈਂ ਪਿੰਡ ਮਰਾੜਾ ਸਾਈਡ ਦਰਿਆ ‘ਚ ਆਇਆ ਹੋਇਆ ਪਾਣੀ ਵੇਖਣ ਜਾ ਰਿਹਾ ਹਾਂ ਪਰ ਉਹ ਦੇਰ ਰਾਤ ਤੱਕ ਵੀ ਘਰ ਵਾਪਸ ਨਹੀਂ ਆਇਆ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਇਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਤੁਹਾਡਾ ਮੁੰਡਾ ਮੱਲਿਆਂ ਵਾਲੇ ਪੁਲ ਦੇ ਥੱਲੇ ਡੁੱਬਾ ਪਿਆ ਹੈ, ਜਿਸ ’ਤੇ ਇਨ੍ਹਾਂ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ। ਅਸੀਂ ਤੁਰੰਤ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

Add a Comment

Your email address will not be published. Required fields are marked *