ਰਣਬੀਰ ਨਾਲ ਵਿਆਹ ਤੋਂ ਬਾਅਦ ਬਦਲੀ ਆਲੀਆ ਦੀ ਜ਼ਿੰਦਗੀ,ਬੋਲੀ-‘ਉਹ ਮੈਨੂੰ ਹਮੇਸ਼ਾ ਸਪੋਰਟ ਕਰਦੇ ਹਨ’

ਮੁੰਬਈ- ਅਦਾਕਾਰਾ ਆਲੀਆ ਭੱਟ ਬਹੁਤ ਜਲਦ ਮਾਂ ਬਣਨ ਵਾਲੀ ਹੈ। ਅਦਾਕਾਰਾ ਇਨ੍ਹੀਂ ਦਿਨੀਂ ਆਪਣੇ ਪ੍ਰੈਗਨੈਂਸੀ ਸਮੇਂ ਦਾ ਆਨੰਦ ਮਾਣ ਰਹੀ ਹੈ। ਆਲੀਆ ਨੇ ਰਣਬੀਰ ਕਪੂਰ ਨਾਲ ਇਸ ਸਾਲ ਅਪ੍ਰੈਲ ‘ਚ ਵਿਆਹ ਕੀਤਾ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਨੇ ਖੂਬ ਚਰਚਾ ਬਟੋਰੀ ਸੀ। ਹਾਲ ਹੀ ‘ਚ ਆਲੀਆ ਨੇ ਵਿਆਹ ਤੋਂ ਬਾਅਦ ਆਪਣੀ ਜ਼ਿੰਦਗੀ ‘ਚ ਆਏ ਬਦਲਾਆਂ ਨੂੰ ਲੈ ਕੇ ਗੱਲ ਕੀਤੀ ਹੈ ਅਤੇ ਰਣਬੀਰ ਕਪੂਰ ਦੀ ਖ਼ੂਬ ਤਾਰੀਫ਼ ਕੀਤੀ ਹੈ।

ਆਲੀਆ ਨੇ ਕਿਹਾ ਕਿ ‘ਰਣਬੀਰ ਕਪੂਰ ਉਨ੍ਹਾਂ ਦੇ ਬੈਸਟ ਫਰੈਂਡ ਹਨ। ਇਸ ਲਈ ਵਿਆਹ ਤੋਂ ਬਾਅਦ ਉਨ੍ਹਾਂ ਦੇ ਵਿਚਾਲੇ ਕੁਝ ਨਹੀਂ ਬਦਲਿਆ ਹੈ। ਉਹ ਹੁਣ ਵੀ ਉਂਝ ਹੀ ਹਨ,ਜਿਵੇਂ ਵਿਆਹ ਤੋਂ ਪਹਿਲਾਂ ਸਨ। ਉਨ੍ਹਾਂ ਦੀ ਜਿੰਨੀ ਤਾਰੀਫ਼ ਕਰੀਏ ਘੱਟ ਹੈ। ਲਾਈਫ ਪਾਰਟਨਰ ਦੇ ਰੂਪ ‘ਚ ਉਨ੍ਹਾਂ ‘ਚ ਢੇਰ ਸਾਰੀਆਂ ਖੂਬੀਆਂ ਸਨ। ਉਹ ਹਮੇਸ਼ਾ ਮੈਨੂੰ ਸਪੋਰਟ ਕਰਦੇ ਹਨ। ਮੈਨੂੰ ਬਹੁਤ ਹਸਾਉਂਦੇ ਹਨ। ਉਨ੍ਹਾਂ ਦੇ ਨਾਲ ਵਿਆਹ ਕਰਨ ਤੋਂ ਬਾਅਦ ਮੇਰੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਗਈਆਂ। 

ਆਲੀਆ ਨੇ ਅੱਗੇ ਕਿਹਾ-‘ਮੇਰੇ ਦਿਲ ‘ਚ ਉਨ੍ਹਾਂ ਲਈ ਢੇਰ ਸਾਰਾ ਪਿਆਰ ਅਤੇ ਸਨਮਾਨ ਹੈ। ਆਲੀਆ ਦਾ ਮੰਨਣਾ ਹੈ ਕਿ ਰਣਬੀਰ ਕਪੂਰ ਇਕ ਸ਼ਾਨਦਾਰ ਕੋ-ਸਟਾਰ ਹਨ। ਉਨ੍ਹਾਂ ਦੇ ਨਾਲ ਕੰਮ ਕਰਦੇ ਹੋਏ ਹਰ ਕੋਈ ਸਹਿਜ ਰਹਿੰਦਾ ਹੈ। ਸੈੱਟ ‘ਤੇ ਉਨ੍ਹਾਂ ਦੇ ਨਾਲ ਇਕ ਵੱਖਰੀ ਹੀ ਐਨਰਜੀ ਫੀਲ ਹੁੰਦੀ ਹੈ। ਉਨ੍ਹਾਂ ਨੂੰ ਉਨ੍ਹਾਂ ਦਾ ਸਟਾਰਡਮ ਨਜ਼ਰ ਨਹੀਂ ਆਉਂਦਾ। ਉਹ ਸ਼ਾਨਦਾਰ ਅਦਾਕਾਰ ਹਨ। ਤੁਸੀਂ ਉਨ੍ਹਾਂ ਨੂੰ ਆਪਣੇ ਰੋਲ ਲਈ ਤਿਆਰੀ ਕਰਦੇ ਹੋਏ ਹੋਰ ਕਠਿਨ ਮਿਹਨਤ ਕਰਦੇ ਹੋਏ ਨਹੀਂ ਦੇਖੋਗੇ ਤੇ ਮੈਂ ਵੀ ਕਾਫੀ ਹੱਦ ਤੱਕ ਇੰਝ ਹੀ ਹਾਂ।

ਕੰਮ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਆਲੀਆ ਦੀ ਫਿਲਮ ‘ਡਾਰਲਿੰਗਸ’ ਓਟੀਟੀ ‘ਤੇ ਰਿਲੀਜ਼ ਹੋ ਗਈ ਹੈ। ਹੁਣ ਆਲੀਆ ਬਹੁਤ ਜਲਦ ਫਿਲਮ ‘ਬ੍ਰਹਮਾਸਤਰ’ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ‘ਚ ਅਦਾਕਾਰਾ ਦੇ ਨਾਲ ਰਣਬੀਰ ਕਪੂਰ ਨਜ਼ਰ ਆਉਣਗੇ। ਦੋਵੇਂ ਪਹਿਲੀ ਵਾਰ ਇਕੱਠੇ ਸਕ੍ਰੀਨ ਸ਼ੇਅਰ ਕਰਨਗੇ। ਇਸ ਤੋਂ ਇਲਾਵਾ ਆਲੀਆ ਰਣਬੀਰ ਸਿੰਘ ਦੇ ਨਾਲ ਫਿਲਮ ‘ਰਾਕੀ ਐਂਡ ਰਾਨੀ ਕੀ ਪ੍ਰੇਮ ਕਹਾਣੀ’ ‘ਚ ਵੀ ਦਿਖਾਈ ਦੇਵੇਗੀ। 

Add a Comment

Your email address will not be published. Required fields are marked *