ਰਣਬੀਰ-ਆਲੀਆ ਦੇ ਸਮਰਥਨ ’ਚ ਬੋਲੀ ਸ਼ਿਵ ਸੈਨਾ ਸੰਸਦ ਪ੍ਰਿਅੰਕਾ

ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਬ੍ਰਹਮਾਸਤਰ’ ਨੂੰ ਲੈ ਕੇ ਕਾਫ਼ੀ ਸੁਰਖੀਆਂ ’ਚ ਹਨ ਅਤੇ ਫ਼ਿਲਮ ਦਾ ਜ਼ੋਰਦਾਰ ਪ੍ਰਮੋਸ਼ਨ ਕਰ ਰਹੇ ਹਨ। ਇਸ ਦੌਰਾਨ ਮੰਗਲਵਾਰ ਨੂੰ ਜਦੋਂ ਇਹ ਜੋੜਾ ਮਹਾਕਾਲ ਮੰਦਰ ਦੇ ਦਰਸ਼ਨਾਂ ਲਈ ਪਹੁੰਚਿਆ ਤਾਂ ਲੋਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਜੋੜਾ ਬਿਨਾਂ ਦਰਸ਼ਨ ਤੋਂ ਹੀ ਵਾਪਸ ਪਰਤ ਗਿਆ।

ਇਸ ਦੇ ਨਾਲ ਹੀ ਉਨ੍ਹਾਂ ਦੀ ਫ਼ਿਲਮ ਬ੍ਰਹਮਾਸਤਰ ਦੇ ਬਾਈਕਾਟ ਦੀ ਮੰਗ ਵੀ ਉੱਠੀ। ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਹੁਣ ਫ਼ਿਲਮ ਖਿਲਾਫ਼ ਹੋ ਰਹੀ ਇਸ ਨਫ਼ਰਤ ਦੀ ਰਾਜਨੀਤੀ ’ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਆਲੀਆ-ਰਣਬੀਰ ਦੇ ਸਮਰਥਨ ’ਚ ਟਵੀਟ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਾਲੀਵੁੱਡ ਸਿਤਾਰਿਆਂ ਦੀ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਪ੍ਰਿਯੰਕਾ ਚਤੁਰਵੇਦੀ ਨੇ ਲਿਖਿਆ ਕਿ ‘ਜੇਕਰ ਤੁਸੀਂ ਨਫ਼ਰਤ ਲਈ ਮੂਕ ਦਰਸ਼ਕ ਬਣੇ ਰਹੋਗੇ ਤਾਂ ਇਹ ਫ਼ੋਟੋ ਸੈਸ਼ਨ ਤੁਹਾਡੀ ਮਦਦ ਨਹੀਂ ਕਰੇਗਾ। ਜੇਕਰ ਤੁਸੀਂ ਸੋਚਦੇ ਹੋ ਕਿ ਰਾਜਨੀਤੀ ਦੀ ਗੱਲ ਕਰਨਾ ਤੁਹਾਡਾ ਕੰਮ ਨਹੀਂ ਹੈ। ਉਹ ਕਿਸੇ ਵੀ ਤਰ੍ਹਾਂ ਤੁਹਾਡੇ ਪਿੱਛੇ ਆਉਣਗੇ। ਉਜੈਨ ’ਚ ਮਹਾਕਾਲੇਸ਼ਵਰ ਮੰਦਰ ਦਾ ਵਿਰੋਧ ਇਕ ਮਿਸਾਲ ਹੈ। ਸ਼ਰਮ ਦੀ ਗੱਲ ਹੈ ਕਿ ਸਿਆਸੀ ਪੱਖਪਾਤ ਇਸ ਤਰ੍ਹਾਂ ਦੀ ਬਦਸੂਰਤ ਨੂੰ ਜਨਮ ਦੇ ਰਿਹਾ ਹੈ।’

ਤੁਹਾਨੂੰ ਦੱਸ ਦੇਈਏ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫ਼ਿਲਮ ‘ਬ੍ਰਹਮਾਸਤਰ’ ਕੱਲ ਯਾਨੀ 9 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਫ਼ਿਲਮ ਨੂੰ ਨਿਰਦੇਸ਼ਕ ਅਯਾਨ ਮੁਖਰਜੀ ਨੇ ਡਾਇਰੈਕਟ ਕੀਤਾ ਹੈ।

Add a Comment

Your email address will not be published. Required fields are marked *