ਨਾਰਵੇ ’ਚ ਸਭ ਤੋਂ ਛੋਟੀ ਉਮਰ ਦੀ ਮੈਗਜ਼ੀਨ ਸੰਪਾਦਕ ਬਣੀ 11 ਸਾਲਾ ਬੱਚੀ

ਫ਼ਤਿਹਗੜ੍ਹ ਸਾਹਿਬ-ਪੰਜਾਬ ਦੀ ਧਰਤੀ ਤੋਂ ਉੱਠ ਕੇ ਪੰਜਾਬੀਆਂ ਨੇ ਦੁਨੀਆ ’ਚ ਹਰ ਪਾਸੇ ਕਾਮਯਾਬੀ ਦੇ ਝੰਡੇ ਗੱਡ ਕੇ ਨਾਮਣਾ ਖੱਟਿਆ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ 11 ਸਾਲਾ ਰਿਦਮ ਕੌਰ ਨੇ ਨਾਰਵੇ ’ਚ ਸਭ ਤੋਂ ਛੋਟੀ ਉਮਰ ਦੀ ਮੈਗਜ਼ੀਨ ਸੰਪਾਦਕ ਬਣ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਰਿਦਮ‌ ਕੌਰ‌ ਪੁੱਤਰੀ ਅੰਮ੍ਰਿਤਪਾਲ ਸਿੰਘ ਤੇ ਮਨਦੀਪ ਕੌਰ ਨੇ ਇੰਟਰਨੈਸ਼ਨਲ ਮੈਗਜ਼ੀਨ ‘ਡੋਨਲਡ ਡੱਕ’ ਦੀ ਮਹਿਮਾਨ ਸੰਪਾਦਕ ਬਣਨ ਦਾ ਮਾਣ ਹਾਸਲ ਕੀਤਾ ਹੈ।

ਜ਼ਿਕਰਯੋਗ ਹੈ ਕਿ ਰਿਦਮ ਕੌਰ ਲੇਖਿਕਾ ਬੀਬੀ ਪਰਮਜੀਤ ਕੌਰ ਸਰਹਿੰਦ ਤੇ ਊਧਮ ਸਿੰਘ ਦੀ ਦੋਹਤੀ ਹੈ। ਇਸ ਬਾਬਤ ਨਾਰਵੇ ਤੋਂ ਪਰਮਜੀਤ ਕੌਰ ਸਰਹਿੰਦ ਤੇ ਉਨ੍ਹਾਂ ਦੇ ਪਤੀ ਊਧਮ ਸਿੰਘ ਨੇ ਦੱਸਿਆ ਕਿ ਰਿਦਮ ਕੌਰ ਨਾਰਵੇ ਵਿਚ ਪਹਿਲੀ ਪੰਜਾਬੀ (ਭਾਰਤੀ) ਤੇ ਇਸ ਖੇਤਰ ਵਿਚ ਹੁਣ ਤੱਕ ਸਭ ਤੋਂ ਛੋਟੀ ਉਮਰ ਦੀ ਬੱਚੀ ਵਜੋਂ ਇਹ ਪ੍ਰਾਪਤੀ ਹਾਸਲ ਕੀਤੀ ਹੈ।

Add a Comment

Your email address will not be published. Required fields are marked *