ਆਕਲੈਂਡ ‘ਚ ਡਿਊਟੀ ਦੌਰਾਨ ਮਹਿਲਾ ਕਰਮਚਾਰੀ ਤੇ ਹਮਲਾ
July 11, 2023
![](http://mehakewattan.com/wp-content/uploads/2023/07/download-3-1.jpg)
ਆਕਲੈਂਡ- ਰੋਜ਼ਾਨਾ ਜੁਰਮ ਦੀ ਦੁਨਿਆ ਵਿੱਚ ਵਾਧਾ ਹੁੰਦਾ ਦੇਖਿਆ ਜਾ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ, ਇੰਝ ਲਗਦਾ ਕਿ ਮੁਲਜ਼ਮਾਂ ਨੂੰ ਕਿਸੇ ਦਾ ਡਰ ਨਹੀ ਰਿਹਾ। ਅਜਿਹੀ ਹੀ ਇੱਕ ਘਟਨਾ ਪੱਛਮੀ ਆਕਲੈਂਡ ਦੇ ਹੈਂਡਰਸਨ ਵਿਖੇ ਕੰਮ ਦੌਰਾਨ ਇੱਕ ਮਹਿਲਾ ਸਕਿਊਰਟੀ ਗਾਰਡ ਤੇ ਹਮਲੇ ਵਾਲੀ ਹੋਈ। ਇਹ ਘਟਨਾ ਸੈਲ ਪੀਕੋਰ ਡਰਾਈਵ ਵਿਖੇ ਵਾਪਰੀ ਦੱਸੀ ਜਾ ਰਹੀ ਹੈ। ਜਿੱਥੇ ਡਿਊਟੀ ਦੌਰਾਨ ਮਹਿਲਾ ਸਕਿਊਰਟੀ ਗਾਰਡ ਨੂੰ ਇਕ ਵਿਅਕਤੀ ਵੱਲੋਂ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਗਿਆ। ਮਹਿਲਾ ਦੀ ਹਾਲਤ ਗੰਭੀਰ ਹੋਣ ਤੇ ਉਸਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਪੁਲਿਸ ਵੱਲੋਂ ਨੇੜਲੇ ਇਲਾਕਿਆਂ ਦੀ ਛਾਣਬੀਣ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਸੀਨੀਆਰ ਸਾਰਜੇਂਟ ਰਯਾਨ ਲਿਲੀਬਾਏ ਨੇ ਇਸ ਘਟਨਾ ਨੂੰ ਚਿੰਤਾਜਨਕ ਵਿਸ਼ਾ ਠਹਰਾਇਆ ਹੈ। ਪਰ ਦੋਸ਼ੀ ਦੀ ਸਮੇਂ ਸਿਰ ਕੀਤੀ ਗ੍ਰਿਫਤਾਰੀ ਨਾਲ ਕਮਿਊਨਿਟੀ ਨੂੰ ਭਰੋਸਾ ਦੁਆਇਆ ਗਿਆ ਕਿ ਪੁਲਿਸ ਉਨ੍ਹ੍ਹਾਂ ਦੀ ਮੱਦਦ ਲਈ ਹਮੇ਼ਸ਼ਾ ਹਾਜ਼ਰ ਰਹੇਗੀ।