ਭਾਰਤੀ ਗੋਲਕੀਪਰਾਂ ਲਈ ਕੈਂਪ ਆਯੋਜਿਤ ਕਰਨਗੇ ਕੋਚ ਵਾਨ ਡੀ ਪੋਲ
ਨਵੀਂ ਦਿੱਲੀ— ਨੀਦਰਲੈਂਡ ਦੇ ਗੋਲਕੀਪਿੰਗ ਕੋਚ ਡੇਨਿਸ ਵਾਨ ਡੀ ਪੋਲ ਸਤੰਬਰ ‘ਚ ਚੀਨ ਦੇ ਹਾਂਗਜ਼ੂ ‘ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਤੋਂ ਪਹਿਲਾਂ ਭਾਰਤੀ ਪੁਰਸ਼ ਹਾਕੀ ਟੀਮ ਦੇ ਗੋਲਕੀਪਰਾਂ ਲਈ ਬੈਂਗਲੁਰੂ ‘ਚ ਦੋ ਵਿਸ਼ੇਸ਼ ਕੈਂਪ ਲਗਾਉਣਗੇ। ਵਾਨ ਡੀ ਪੋਲ ਦਾ ਭਾਰਤੀ ਟੀਮ ਨਾਲ ਪਹਿਲਾ ਕੈਂਪ 13 ਤੋਂ 19 ਜੁਲਾਈ ਤੱਕ ਹੋਵੇਗਾ, ਇਸ ਤੋਂ ਪਹਿਲਾਂ ਉਹ 7 ਤੋਂ 14 ਸਤੰਬਰ ਤੱਕ ਇਕ ਹੋਰ ਹਫ਼ਤੇ ਦੇ ਕੈਂਪ ਲਈ ਭਾਰਤ ਪਰਤਣਗੇ। ਭਾਰਤੀ ਪੁਰਸ਼ ਹਾਕੀ ਟੀਮ ਬੈਂਗਲੁਰੂ ‘ਚ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ‘ਚ ਮੁੱਖ ਕੋਚ ਕ੍ਰੇਗ ਫੁਲਟਨ ਦੀ ਨਿਗਰਾਨੀ ਹੇਠ ਇੱਕ ਹਫ਼ਤੇ ਤੱਕ ਚੱਲਣ ਵਾਲੇ ਕੈਂਪ ਦੌਰਾਨ ਵਿਸ਼ੇਸ਼ ਸੈਸ਼ਨਾਂ ‘ਚ ਹਿੱਸਾ ਲਵੇਗੀ।
ਕੈਂਪ ‘ਚ ਪੀਆਰ ਸ੍ਰੀਜੇਸ਼, ਕ੍ਰਿਸ਼ਨ ਪਾਠਕ, ਸੂਰਜ ਕਰਕੇਰਾ, ਪ੍ਰਸ਼ਾਂਤ ਕੁਮਾਰ ਚੌਹਾਨ ਅਤੇ ਪਵਨ ਮਲਿਕ ਹਿੱਸਾ ਲੈਣਗੇ। ਵਾਨ ਡੀ ਪੋਲ ਨੇ ਹਾਕੀ ਇੰਡੀਆ ਵੱਲੋਂ ਜਾਰੀ ਬਿਆਨ ‘ਚ ਕਿਹਾ, “ਮੈਂ ਇੱਕ ਛੋਟੇ ਕੈਂਪ ਲਈ ਭਾਰਤੀ ਪੁਰਸ਼ ਹਾਕੀ ਟੀਮ ‘ਚ ਦੁਬਾਰਾ ਸ਼ਾਮਲ ਹੋਣ ਲਈ ਉਤਸ਼ਾਹਿਤ ਹਾਂ। ਇਹ ਟੀਮ ਸ਼ਾਨਦਾਰ ਹੈ ਅਤੇ ਇਸ ਟੀਮ ਨਾਲ ਕੰਮ ਕਰਨਾ ਹਮੇਸ਼ਾ ਰੋਮਾਂਚਕ ਹੁੰਦਾ ਹੈ। ਸਾਡੇ ਕੋਲ ਪਿਛਲੇ ਸਮੇਂ ‘ਚ ਵੀ ਕੁਝ ਵਧੀਆ ਸੈਸ਼ਨ ਰਹੇ ਹਨ ਅਤੇ ਮੈਂ ਆਗਾਮੀ ਕੈਂਪ ਸ਼ੁਰੂ ਕਰਨ ਲਈ ਉਤਸ਼ਾਹਿਤ ਹਾਂ। ,
ਹਾਂਗਜ਼ੂ ਏਸ਼ਿਆਈ ਖੇਡਾਂ ਤੋਂ ਪਹਿਲਾਂ, ਭਾਰਤੀ ਪੁਰਸ਼ ਟੀਮ ਸਪੈਨਿਸ਼ ਹਾਕੀ ਫੈਡਰੇਸ਼ਨ ਦੀ 100ਵੀਂ ਵਰ੍ਹੇਗੰਢ ਨੂੰ ਮਨਾਉਣ ਲਈ 25 ਤੋਂ 30 ਜੁਲਾਈ ਤੱਕ ਚਾਰ ਟੀਮਾਂ ਦੇ ਅੰਤਰਰਾਸ਼ਟਰੀ ਟੂਰਨਾਮੈਂਟ ‘ਚ ਖੇਡੇਗੀ। ਇਸ ‘ਚ ਹੋਰ ਤਿੰਨ ਟੀਮਾਂ ਇੰਗਲੈਂਡ, ਨੀਦਰਲੈਂਡ ਅਤੇ ਮੇਜ਼ਬਾਨ ਸਪੇਨ ਹਨ। ਇਸ ਤੋਂ ਬਾਅਦ ਅਗਸਤ ‘ਚ ਚੇਨਈ ‘ਚ ਏਸ਼ੀਆਈ ਚੈਂਪੀਅਨਸ ਟਰਾਫੀ ਖੇਡੀ ਜਾਵੇਗੀ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਕਹਾਕ ਪੁਰਸ਼ ਟੀਮ ਦੇ ਨਾਲ ਟ੍ਰੇਨਿੰਗ ਕੈਂਪ ਲਈ ਡੇਨਿਸ ਵਾਨ ਡੀ ਪੋਲ ਨੂੰ ਸ਼ਾਮਲ ਕਰਨ ਤੋਂ ਅਸੀਂ ਬਹੁਤ ਖੁਸ਼ ਹਾਂ। ਇਹ ਸਾਲ ਦਾ ਅਹਿਮ ਸਮਾਂ ਹੈ ਅਤੇ ਸਰਵੋਤਮ ਪ੍ਰਦਰਸ਼ਨ ਟੀਮ ਲਈ ਫ਼ਾਇਦੇਮੰਦ ਸਾਬਤ ਹੋਵੇਗਾ। ਮੈਨੂੰ ਯਕੀਨ ਹੈ ਕਿ ਇਹ ਕੈਂਪ ਟੀਮ ਲਈ ਲਾਭਦਾਇਕ ਹੋਵੇਗਾ।

