ਕੰਗਨਾ ਰਣੌਤ ਨਾਲ ਵਿਵਾਦ ’ਤੇ ਬੋਲੇ ਦਿਲਜੀਤ ਦੋਸਾਂਝ

ਇਨ੍ਹੀਂ ਦਿਨੀਂ ਇਕ ਨਵੀਂ ਸੋਸ਼ਲ ਮੀਡੀਆ ਐਪ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਐਪ ਦਾ ਨਾਂ ਹੈ ‘ਥਰੈੱਡਸ’, ਜੋ ਫੇਸਬੁੱਕ ਤੇ ਇੰਸਟਾਗ੍ਰਾਮ ਦੇ ਫਾਊਂਡਰ ਮਾਰਕ ਜ਼ੁਕਰਬਰਗ ਵਲੋਂ ਲਾਂਚ ਕੀਤੀ ਗਈ ਹੈ। ਨਵੀਂ ਐਪ ’ਤੇ ਹਰ ਆਮ ਤੇ ਖ਼ਾਸ ਆਪਣੀ ਐਂਟਰੀ ਮਾਰ ਰਿਹਾ ਹੈ ਤੇ ਦੋਸਤਾਂ, ਪ੍ਰਸ਼ੰਸਕਾਂ ਨਾਲ ਗੱਲਬਾਤ ਕਰ ਰਿਹਾ ਹੈ। ਇਨ੍ਹਾਂ ’ਚੋਂ ਇਕ ਦਿਲਜੀਤ ਦੋਸਾਂਝ ਵੀ ਹਨ, ਜੋ ਥਰੈੱਡਸ ’ਤੇ ਆਉਂਦਿਆਂ ਹੀ ਪ੍ਰਸ਼ੰਸਕਾਂ ਦੇ ਸੁਨੇਹਿਆਂ ਦੇ ਰਿਪਲਾਈ ਵੀ ਦੇ ਰਹੇ ਹਨ। ਇਸ ਦੌਰਾਨ ਇਕ ਪ੍ਰਸ਼ੰਸਕ ਨੇ ਦਿਲਜੀਤ ਦੋਸਾਂਝ ਨੂੰ ਕੰਗਨਾ ਰਣੌਤ ਬਾਰੇ ਪੁੱਛ ਲਿਆ, ਜਿਸ ਦਾ ਦਿਲਜੀਤ ਨੇ ਬੜੀ ਨਰਮੀ ਨਾਲ ਜਵਾਬ ਦਿੱਤਾ। ਦਿਲਜੀਤ ਨੂੰ ਪ੍ਰਸ਼ੰਸਕ ਨੇ ਪੁੱਛਿਆ, ‘‘ਕੰਗਨਾ ਨਹੀਂ ਆਈ ਪਰ ਇਥੇ ਯਾਰ।’’

ਇਸ ਦੇ ਜਵਾਬ ’ਚ ਦਿਲਜੀਤ ਦੋਸਾਂਝ ਨੇ ਲਿਖਿਆ, ‘‘ਸਵਾਦ ਨਹੀਂ ਲਈ ਦੇ, ਉਦੋਂ ਗੱਲ ‘ਪੰਜਾਬ’ ਦੀ ਸੀ, ਆਪਣਾ ਪਰਸਨਲ ਕਿਸੇ ਨਾਲ ਰੌਲਾ ਨਹੀਂ ਭੈਣ ਜੀ।’’ ਦੱਸ ਦੇਈਏ ਕਿ ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਨੇ ਦਿਲਜੀਤ ਦੋਸਾਂਝ ਸਣੇ ਬਾਕੀ ਕਈ ਕਲਾਕਾਰਾਂ ਦੀ ਨਿੰਦਿਆ ਕੀਤੀ ਸੀ। ਕੰਗਨਾ ਰਣੌਤ ਵਲੋਂ ਲਗਾਤਾਰ ਕਿਸਾਨ ਅੰਦੋਲਨ ਦਾ ਵਿਰੋਧ ਕੀਤਾ ਗਿਆ ਸੀ।

Add a Comment

Your email address will not be published. Required fields are marked *