ਪ੍ਰਧਾਨ ਮੰਤਰੀ ਲਿਜ਼ ਟਰੱਸ ਦੇ ਨਵੇਂ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ

ਲੰਡਨ, 7 ਸਤੰਬਰ – ਬਰਤਾਨੀਆ ਦੀ ਨਵੀਂ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਅਹੁਦਾ ਸੰਭਾਲਦੇ ਹੀ ਮੰਤਰੀ ਮੰਡਲ ‘ਚ ਵੱਡਾ ਫੇਰਬਦਲ ਕਰਦਿਆਂ ਆਪਣੇ ਪ੍ਰਮੁੱਖ ਸਹਿਯੋਗੀਆਂ ਨੂੰ ਉੱਚ ਅਹੁਦੇ ਦਿੱਤੇ ਹਨ | ਉਨ੍ਹਾਂ ਨੇ ਆਪਣੇ ਇਕ ਅਤਿ ਨਜ਼ਦੀਕੀ ਦੋਸਤ ਥੇਰੇਸ ਕੌਫੀ ਨੂੰ ਸਿਹਤ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ | ਜਦ ਕਿ ਕਵਾਸੀ ਕਵਾਟਰੇਂਗ ਨੂੰ ਖਜ਼ਾਨਾ ਮੰਤਰੀ, ਜੇਮਸ ਕਲੀਵਰਲੀ ਨੂੰ ਵਿਦੇਸ਼ ਮੰਤਰੀ ਅਤੇ ਪ੍ਰੀਤੀ ਪਟੇਲ ਦੀ ਜਗ੍ਹਾ ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ ਨੂੰ ਗ੍ਰਹਿ ਮੰਤਰੀ ਬਣਾਇਆ ਹੈ | ਲਿਜ਼ ਦੀ ਕੈਬਨਿਟ ‘ਚ ਉੱਚ ਅਹੁਦਿਆਂ ‘ਤੇ ਇਕ ਵੀ ਗੋਰਾ ਨਹੀਂ ਹੈ | ਨਵੀਂ ਕੈਬਨਿਟ ‘ਚ ਭਾਰਤੀ ਮੂਲ ਦੇ ਅਲੋਕ ਸ਼ਰਮਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ | ਉਹ ਸੀ.ਓ.ਪੀ. 26 ਦੇ ਮੁਖੀ ਦੇ ਤੌਰ ‘ਤੇ ਵਾਤਾਵਰਣ ਸੰਬੰਧੀ ਕੰਮਕਾਜ ਜਾਰੀ ਰੱਖਣਗੇ | ਪ੍ਰਧਾਨ ਮੰਤਰੀ ਟਰੱਸ ਨੇ ਆਪਣੇ ਸਾਥੀਆਂ ‘ਤੇ ਪੂਰਨ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਮਿਲ ਕੇ ਦੇਸ਼ ਦੀ ਅਰਥ ਵਿਵਸਥਾ ਨੂੰ ਪਟੜੀ ‘ਤੇ ਲਿਆਵਾਂਗੇ | ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਨਵੀਂ ਕੈਬਨਿਟ ਨਾਲ ਬੁੱਧਵਾਰ ਨੂੰ ਆਪਣੀ ਪਹਿਲੀ ਮੀਟਿੰਗ ਕੀਤੀ | ਟਰੱਸ ਦੇ ਪ੍ਰੈਸ ਸਕੱਤਰ ਨੇ ਕਿਹਾ ਕਿ ਇਹ ਤਬਦੀਲੀ ਕੰਜ਼ਰਵੇਟਿਵ ਪਾਰਟੀ ਨੂੰ ‘ਇਕਜੁੱਟ’ ਕਰੇਗੀ ਅਤੇ ਉਨ੍ਹਾਂ ਨੇ ਪੰਜ ਵਿਰੋਧੀਆਂ ਨੂੰ ਮਹੱਤਵਪੂਰਨ ਭੂਮਿਕਾਵਾਂ ਦੇਣ ਵੱਲ ਇਸ਼ਾਰਾ ਕੀਤਾ | ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਵਾਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਫੋਨ ‘ਤੇ ਗੱਲ ਕੀਤੀ | ਇਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨਾਲ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ |
ਲਿੱਜ਼ ਨੇ ਸੁਨਾਕ ਤੇ ਉਸ ਦੇ ਹਮਾਇਤੀਆਂ ਨੂੰ ਮੰਡਰੀ ਮੰਡਲ ‘ਚੋਂ ਰੱਖਿਆ ਬਾਹਰ
ਲੰਡਨ-ਬਿ੍ਟੇਨ ਦੀ ਨਵ-ਨਿਯੁਕਤ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਆਪਣੇ ਮੰਤਰੀ ਮੰਡਲ ਦਾ ਗਠਨ ਕਰ ਲਿਆ ਹੈ, ਜਿਸ ‘ਚ ਅਹਿਮ ਅਹੁਦਿਆਂ ‘ਤੇ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਸੰਸਦ ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ | ਪਰ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਰਹੇ ਰਿਸ਼ੀ ਸੁਨਾਕ ਨੂੰ ਜਿਨ੍ਹਾਂ ਸੰਸਦ ਮੈਂਬਰਾਂ ਨੇ ਸਮਰਥਨ ਦਿੱਤਾ ਸੀ, ਉਨ੍ਹਾਂ ਨੂੰ ਟਰੱਸ ਦੀ ਸਿਖਰ ਟੀਮ ‘ਚ ਸਥਾਨ ਨਹੀਂ ਮਿਲਿਆ ਹੈ | ਟਰੱਸ ਨੇ ਸਿਖਰ ‘ਚ ਆਪਣੇ ਹਮਾਇਤੀਆਂ ਨੂੰ ਲਿਆ ਹੈ |

Add a Comment

Your email address will not be published. Required fields are marked *