ਅਮਰੀਕਾ ਦੇ ਕੈਲੀਫੋਰਨੀਆ ਵਿੱਚ ਜਹਾਜ਼ ਹੋਇਆ ਹਾਦਸਾਗ੍ਰਸਤ

ਮੁਰੀਏਟਾ : ਦੱਖਣੀ ਕੈਲੀਫੋਰਨੀਆ ’ਚ ਸ਼ਨੀਵਾਰ ਨੂੰ ਇਕ ਜਹਾਜ਼ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਲਾਸ ਏਂਜਲਸ ਅਤੇ ਸਾਨ ਡਿਏਗੋ ਵਿਚਕਾਰ ਕੈਲੀਫੋਰਨੀਆ ਦੇ ਮੁਰੀਏਟਾ ਸ਼ਹਿਰ ਦੇ ਹਵਾਈ ਅੱਡੇ ਦੇ ਨੇੜੇ ਵਾਪਰਿਆ। ਕੇ.ਟੀ.ਐੱਲ.ਏ. ਟੀ.ਵੀ. ਸਟੇਸ਼ਨ ਦੀ ਖ਼ਬਰ ਅਨੁਸਾਰ ਜਹਾਜ਼ ਨੇ ਲਾਸ ਵੇਗਾਸ ਦੇ ਹੈਰੀ ਰੀਡ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ ਇਹ ਸੇਸਨਾ ਸੀ550 ਵਪਾਰਕ ਜਹਾਜ਼ ਸੀ।

ਰਿਵਰਸਾਈਡ ਕਾਊਂਟੀ ਫਾਇਰ ਡਿਪਾਰਟਮੈਂਟ ਦੇ ਅਨੁਸਾਰ ਅਧਿਕਾਰੀਆਂ ਨੂੰ ਸਵੇਰੇ 4:15 ਵਜੇ ਦੇ ਕੁਝ ਸਮੇਂ ਬਾਅਦ ਸੜਦਾ ਹੋਇਆ ਜਹਾਜ਼ ਮਿਲਿਆ, ਜਿਸ ਵਿਚ ਸਵਾਰ ਛੇ ਲੋਕਾਂ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।

Add a Comment

Your email address will not be published. Required fields are marked *