22 ਮੁੰਡਿਆਂ ਵਲੋਂ ਕੁੜੀ ਦਾ ਸਮੂਹਿਕ ਬਲਾਤਕਾਰ, ਪਾਕਿ ਅਦਾਕਾਰਾ ਨੇ ਮੰਗਿਆ ਇਨਸਾਫ਼

ਪਾਕਿਸਤਾਨ : ਜਿੱਥੇ ਇਨ੍ਹੀਂ ਦਿਨੀਂ ਪਾਕਿਸਤਾਨ ਹੜ੍ਹ ਵਰਗੀ ਕੁਦਰਤੀ ਆਫ਼ਤ ਨਾਲ ਜੂਝ ਰਿਹਾ ਹੈ। ਉਥੇ ਹੀ ਪਾਕਿ ਨੂੰ ਲੈ ਕੇ ਇਕ ਅਜਿਹੀ ਖ਼ਬਰ ਆ ਰਹੀ ਹੈ, ਜਿਸ ਨੂੰ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਖ਼ਬਰ ਹੈ ਕਿ ਪਾਕਿਸਤਾਨ ਦੀ ਇੱਕ ਮਲਟੀਨੈਸ਼ਨਲ ਕੰਪਨੀ ਵਿਚ ਇੱਕ ਕੁੜੀ ਨਾਲ 20 ਤੋਂ 22 ਲੜਕਿਆਂ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ ਹੈ। ਦੁੱਖ ਦੀ ਗੱਲ ਇਹ ਹੈ ਕਿ ਇਸ ਖ਼ਬਰ ਨੂੰ ਦਬਾ ਦਿੱਤਾ ਗਿਆ ਹੈ, ਜਿਸ ਖਿਲਾਫ ਹੁਣ ਹਾਨੀਆ ਨੇ ਆਵਾਜ਼ ਉਠਾਈ ਹੈ।

ਕੌਣ ਹੈ ਹਾਨੀਆ ਆਮਿਰ?
ਹਾਨੀਆ ਆਮਿਰ ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਹੈ, ਜੋ ਅਕਸਰ ਸਮਾਜਿਕ ਮੁੱਦਿਆਂ ‘ਤੇ ਖੁੱਲ੍ਹ ਕੇ ਗੱਲ ਕਰਦੀ ਹੈ। ਹਾਨੀਆ ਉਨ੍ਹਾਂ ਪਾਕਿਸਤਾਨੀ ਅਭਿਨੇਤਰੀਆਂ ਵਿੱਚੋਂ ਇੱਕ ਹੈ ਜੋ ਕਿਸੇ ਵੀ ਚੀਜ਼ ਬਾਰੇ ਖੁੱਲ੍ਹ ਕੇ ਆਪਣੀ ਰਾਏ ਜ਼ਾਹਰ ਕਰਦੀ ਹੈ ਅਤੇ ਸੋਸ਼ਲ ਮੀਡੀਆ ਰਾਹੀਂ ਆਪਣੀ ਆਵਾਜ਼ ਬੁਲੰਦ ਕਰਦੀ ਹੈ। ਹੁਣ ਹਾਲ ਹੀ ‘ਚ ਹਾਨੀਆ ਨੇ ਆਪਣੇ ਇੰਸਟਾਗ੍ਰਾਮ ਜ਼ਰੀਏ ਪਾਕਿਸਤਾਨ ਦੀ ਇਕ ਘਟਨਾ ‘ਤੇ ਰੌਸ਼ਨੀ ਪਾਈ ਹੈ, ਜਿਸ ‘ਤੇ ਪਾਕਿਸਤਾਨ ਦੇ ਚੈਨਲ ਖੁਦ ਗੱਲ ਨਹੀਂ ਕਰ ਰਹੇ ਹਨ। ਇਹ ਅਸੀਂ ਨਹੀਂ ਕਹਿ ਰਹੇ ਹਾਂ, ਪਰ ਅਦਾਕਾਰਾ ਦੁਆਰਾ ਸ਼ੇਅਰ ਕੀਤੀ ਗਈ ਪੋਸਟ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ।

PunjabKesari

ਕੀ ਹੈ ਪੂਰਾ ਮਾਮਲਾ?
ਹਾਨੀਆ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਕਈ ਬੈਕ-ਟੂ-ਬੈਕ ਪੋਸਟਾਂ ਸ਼ੇਅਰ ਕੀਤੀਆਂ ਹਨ, ਜਿਸ ਵਿਚ ਲਿਖਿਆ ਹੈ, ‘ਆਰਟਿਸਟਿਕ ਮਿਲਿਨਰਜ਼’ ਨਾਂ ਦੀ ਕੰਪਨੀ ਵਿਚ ਉਸੇ ਜਗ੍ਹਾ ਦੀ ਇਕ ਮਹਿਲਾ ਕਰਮਚਾਰੀ ਨਾਲ ਰਾਤ ਨੂੰ 20 ਤੋਂ 22 ਲੜਕਿਆਂ ਨੇ ਬਲਾਤਕਾਰ ਕੀਤਾ। ਨਾ ਤਾਂ ਇਸ ਬਾਰੇ ਗੱਲ ਕੀਤੀ ਜਾ ਰਹੀ ਹੈ ਅਤੇ ਨਾ ਹੀ ਕਿਸੇ ਚੈਨਲ ‘ਤੇ ਅਜਿਹਾ ਕੋਈ ਮਾਮਲਾ ਸਾਹਮਣੇ ਆਇਆ ਹੈ। ਅਦਾਕਾਰਾ ਦੇ ਪੋਸਟ ਵਿਚ ਦੱਸਿਆ ਗਿਆ ਹੈ ਕਿ ਉਹ ਲੜਕੇ ਕੰਪਨੀ ਦੇ ਐੱਚ. ਆਰ. ਵਿਭਾਗ ਨਾਲ ਜੁੜੇ ਹੋਏ ਹਨ। ਇਸ ਘਟਨਾ ਤੋਂ ਬਾਅਦ ਲੜਕੀ ਦੀ ਮੌਤ ਹੋ ਗਈ। ਪ੍ਰਬੰਧਕਾਂ ਨੇ ਸਖ਼ਤ ਹਦਾਇਤ ਕੀਤੀ ਹੈ ਕਿ ਇਸ ਬਾਰੇ ਕੋਈ ਕਿਸੇ ਨਾਲ ਗੱਲ ਨਹੀਂ ਕਰੇਗਾ। ਕੋਈ ਖ਼ਬਰ ਨਹੀਂ…ਕੋਈ ਹੈਸ਼ਟੈਗ ਨਹੀਂ, ਕੁਝ ਨਹੀਂ’।

ਪੁਲਸ ਨੇ ਕਿਹਾ ਕਿ ਕੁਝ ਨਹੀਂ ਹੋਇਆ
ਪਾਕਿਸਤਾਨੀ ਅਭਿਨੇਤਰੀ ਨੇ ਜਿੱਥੇ ਇਹ ਖ਼ਬਰ ਉਠਾਈ ਹੈ, ਉੱਥੇ ਹੀ ਪੁਲਸ ਦਾ ਕਹਿਣਾ ਹੈ ਕਿ ਅਜਿਹੀ ਕੋਈ ਘਟਨਾ ਨਹੀਂ ਵਾਪਰੀ, ਇਹ ਝੂਠੀ ਖ਼ਬਰ ਹੈ। Dawn.com ਨਾਲ ਗੱਲਬਾਤ ਕਰਦਿਆਂ ਡਿਪਟੀ ਇੰਸਪੈਕਟਰ ਜਨਰਲ ਨੇ ਕਿਹਾ, ”ਪੁਲਸ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ। ਮੈਨੇਜਮੈਂਟ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਦਨਾਮ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸੀਨੀਅਰ ਸੁਪਰਡੈਂਟ ਫੈਜ਼ਲ ਬਸ਼ੀਰ ਨੇ ਇਸ ਨੂੰ ਝੂਠੀ ਖ਼ਬਰ ਕਰਾਰ ਦਿੱਤਾ ਹੈ।”

Add a Comment

Your email address will not be published. Required fields are marked *