ਪਾਣੀ ਪੀਣ ਆਏ 5 ਦੋਸਤ ਨਹਿਰ ‘ਚ ਡੁੱਬੇ- ਬਠਿੰਡਾ
July 7, 2023
![](http://mehakewattan.com/wp-content/uploads/2023/07/2023_7image_09_44_477868761nehar-ll.jpg)
ਬਠਿੰਡਾ : ਇੱਥੇ ਬਠਿੰਡਾ ਸਰਹਿੰਦ ਨਹਿਰ ‘ਚ ਬੀਤੀ ਦੇਰ ਰਾਤ 5 ਨੌਜਵਾਨਾਂ ਨਾਲ ਵੱਡਾ ਹਾਦਸਾ ਵਾਪਰਿਆ। ਇਸ ਘਟਨਾ ਦੌਰਾਨ 2 ਨੌਜਵਾਨ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ, ਜਦੋਂ ਕਿ 3 ਨੌਜਵਾਨਾਂ ਨੂੰ ਮੌਕੇ ‘ਤੇ ਨਹਿਰ ‘ਚੋਂ ਬਾਹਰ ਕੱਢ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਬੀਤੀ ਰਾਤ 11.30 ਵਜੇ ਦੀ ਹੈ। ਉਕਤ ਨੌਜਵਾਨ ਪਾਣੀ ਪੀਣ ਲਈ ਹੈਂਡ ਪੰਪ ਨੇੜੇ ਆਏ ਸਨ ਪਰ ਪੈਰ ਤਿਲਕਣ ਕਾਰਨ ਉਹ ਸਾਰੇ ਨਹਿਰ ‘ਚ ਡਿੱਗ ਗਏ।
ਰੌਲਾ ਪਾਉਣ ‘ਤੇ 2 ਨੌਜਵਾਨਾਂ ਨੂੰ ਤਾਂ ਮੌਕੇ ‘ਤੇ ਹੀ ਬਾਹਰ ਕੱਢ ਲਿਆ ਗਿਆ ਪਰ 2 ਨੌਜਵਾਨ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ। ਮੌਕੇ ‘ਤੇ ਐੱਨ. ਡੀ. ਆਰ. ਐੱਫ. ਦੀ ਟੀਮ ਪਹੁੰਚ ਚੁੱਕੀ ਹੈ, ਜੋ 2 ਨੌਜਵਾਨਾਂ ਦੀ ਭਾਲ ‘ਚ ਜੁੱਟੀ ਹੋਈ ਹੈ।