ਵੀਅਤਨਾਮ ‘ਚ ਤਿੰਨ ਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ, 32 ਲੋਕਾਂ ਦੀ ਮੌਤ

ਹਨੋਈ-ਵੀਅਤਨਾਮ ਦੇ ਦੱਖਣੀ ਸੂਬੇ ਬਿੰਦ ਡੁਓਂਗ ‘ਚ 3 ਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਕਾਰਨ 32 ਲੋਕਾਂ ਦੀ ਮੌਤ ਹੋ ਗਈ। ਵੀਅਤਨਾਮ ਨਿਊਜ਼ ਏਜੰਸੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿਤੀ। ਰਿਪੋਰਟ ਮੁਤਾਬਕ ਅੱਗ ਮੰਗਲਵਾਰ ਰਾਤ ਇਕ ਸਥਾਨਕ ਤਿੰਨ ਮੰਜ਼ਿਲਾ ਕਾਰਓਕੇ ਬਾਰ ਦੀ ਦੂਜੀ ਅਤੇ ਤੀਸਰੀ ਮੰਜ਼ਿਲ ‘ਚ ਲੱਗੀ ਅਤੇ ਤੇਜ਼ੀ ਨਾਲ ਫੈਲ ਗਈ ਜਿਸ ਕਾਰਨ ਕਰਮਚਾਰੀ ਅਤੇ ਗਾਹਕ ਅੰਦਰ ਫਸ ਗਏ।

ਸਮਾਚਾਰ ਏਜੰਸੀ ਨੇ ਸੂਬਾਈ ਪੀਪੁਲਸ ਕਮੇਟੀ ਆਫ ਬਿਨਹ ਡੁਓਂਗ ਦੇ ਹਵਾਲੇ ਤੋਂ ਕਿਹਾ ਕਿ ਸਥਾਨਕ ਸਮੇਂ ਮੁਤਾਬਕ ਬੁੱਧਵਾਰ ਰਾਤ 8 ਵਜੇ ਤੱਕ 16 ਪੁਰਸ਼ਾਂ ਅਤੇ 16 ਮਹਿਲਾਵਾਂ ਦੀ ਮੌਤ ਨਾਲ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 32 ਹੋ ਗਈ ਸੀ।ਅੱਗ ਬਿਜਲੀ ਦੇ ਸ਼ਾਟ ਸਰਕਟ ਕਾਰਨ ਲੱਗੀ ਸੀ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ 13 ਗੱਡੀਆਂ ਅਤੇ 66 ਫਾਇਰਫਾਈਟਰ ਤਾਇਨਾਤ ਕੀਤੇ ਗਏ ਸਨ ਅਤੇ ਇਕ ਘੰਟੇ ‘ਚ ਅੱਗ ‘ਤੇ ਕਾਬੂ ਪਾ ਲਿਆ ਗਿਆ। ਸਮਾਚਾਰ ਏਜੰਸੀ ਨੇ ਕਿਹਾ ਕਿ ਅਧਿਕਾਰੀ ਇਸ ਘਟਨਾ ਦੀ ਜਾਂਚ ਕਰ ਰਹੇ ਹਨ।

ਏਜੰਸੀ ਮੁਤਾਬਕ ਵੀਅਤਨਾਮੀ ਰਾਸ਼ਟਰਪਤੀ ਗੁਯੇਨ ਜੁਆਨ ਫੁਕ ਨੇ ਬੁੱਧਵਾਰ ਨੂੰ ਅੱਗ ਦੇ ਪੀੜਤਾਂ ਦੇ ਪਰਿਵਾਰਾਂ ਦੇ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਅਤੇ ਸੂਬੇ ਅਤੇ ਸਥਾਨਕ ਦੋਵਾਂ ਪੱਧਰਾਂ ਦੇ ਅਧਿਕਾਰੀਆਂ ਨਾਲ ਪਰਿਵਾਰਾਂ ਦਾ ਸਮਰਥਨ ਕਰਨ ਨੂੰ ਕਿਹਾ। ਦੇਸ਼ ਦੇ ਜਨਰਲ ਸਟੈਟਿਸਟਿਕਸ ਦਫਤਰ ਮੁਤਾਬਕ ਇਸ ਸਾਲ ਜਨਵਰੀ ਤੋਂ ਅਗਸਤ ਤੱਕ ਵੀਅਤਨਮਾਨ ‘ਚ ਕੁੱਲ ਅੱਗ ਅਤੇ ਧਮਾਕਿਆਂ ਦੀਆਂ 1147 ਘਟਨਾਵਾਂ ਵਾਪਰ ਚੁੱਕੀਆਂ ਹਨ ਜਿਸ ‘ਚ 65 ਲੋਕ ਮਾਰੇ ਅਤੇ 65 ਲੋਕ ਜ਼ਖਮੀ ਹੋ ਚੁੱਕੇ ਹਨ।

Add a Comment

Your email address will not be published. Required fields are marked *