ਐਲ. ਆਈ. ਸੀ. ਵਲੋਂ ਨਵੀਂ ਪੈਨਸ਼ਨ ਪਲਸ ਯੋਜਨਾ ਜਾਰੀ

ਜਲੰਧਰ, 6 ਸਤੰਬਰ-ਭਾਰਤੀ ਜੀਵਨ ਬੀਮਾ ਨਿਗਮ (ਐਲ.ਆਈ.ਸੀ.) ਵਲੋਂ ਨਵੀਂ ਯੋਜਨਾ ‘ਐਲ.ਆਈ.ਸੀਜ਼ ਨਿਊ ਪੈਨਸ਼ਨ ਪਲਸ’ (ਯੋਜਨਾ ਨੰਬਰ 867) ਜਾਰੀ ਕੀਤੀ ਗਈ ਹੈ। ਇਸ ਯੋਜਨਾ ਦਾ ਵਿੱਲਖਣ ਪਛਾਣ ਨੰਬਰ 512ਐਲ347ਵੀ01 ਹੈ। ਐਲ.ਆਈ.ਸੀ. ਅਨੁਸਾਰ ਇਹ ‘ਨਾਨ ਪਾਰਟੀਸਪੇਟਿੰਗ’, ‘ਯੂਨਿਟ ਲਿੰਕਡ’ ਵਿਅਕਤੀਗਤ ਪੈਨਸ਼ਨ ਯੋਜਨਾ ਹੈ, ਜਿਸ ‘ਚ ਪੈਨਸ਼ਨਰ ਨੂੰ ਇਕ ਯੋਜਨਾਬੱਧ ਅਤੇ ਅਨੁਸ਼ਾਸਿਤ ਤਰੀਕੇ ਨਾਲ ਬੱਚਤ ਕਰਕੇ ਇਕ ਵੱਡਾ ਖ਼ਜਾਨਾ ਬਣਾਉਣ ‘ਚ ਮਦਦ ਮਿਲਦੀ ਹੈ। ਇਸ ਯੋਜਨਾ ‘ਚ ਤੁਸੀ ਮਿਆਦ ਪੂਰੀ ਹੋਣ ‘ਤੇ ਸਾਲਾਨਾ ਯੋਜਨਾ ਦੇ ਜ਼ਰੀਏ ਨਿਯਮਤ ਆਮਦਨ ਦੇ ਰੂਪ ‘ਚ ਵੀ ਤਬਦੀਲ ਕਰ ਸਕਦੇ ਹੋ। ਇਸ ਪੈਨਸ਼ਨ ਯੋਜਨਾ ਨੂੰ ਤੁਸੀ ‘ਸਿੰਗਲ ਪ੍ਰੀਮੀਅਮ’ ਜਾਂ ‘ਰੈਗੂਲਰ ਪ੍ਰੀਮੀਅਮ ਪੇਮੈਂਟ ਫ੍ਰੀਕੈਂਸੀ’ ਦੇ ਨਾਲ ਵੀ ਖਰੀਦ ਸਕਦੇੇ ਹੋ। ਖਪਤਕਾਰ ਨੂੰ ਯੋਜਨਾ ਦੀ ਪੂਰੀ ਮਿਆਦ ਤੱਕ ‘ਪ੍ਰੀਮੀਅਮ’ ਦੇਣਾ ਹੋਵੇਗਾ, ਜਦੋਂਕਿ ‘ਪ੍ਰੀਮੀਅਮ ਅਮਾਊਂਟ’ ਦੀ ਹੱਦ ਵੱਖ-ਵੱਖ ਹੋ ਸਕਦੀ ਹੈ। ਨਿਊਂ ਪੈਨਸ਼ਨ ਪਲੱਸ ਯੋਜਨਾ ਨੂੰ ਜਾਰੀ ਕਰਨ ਸਮੇਂ ਐਲ. ਆਈ .ਸੀ. ਤੇ ਸੇਬੀ ਦੇ ਸੇਵਾ ਮੁਕਤ ਚੇਅਰਮੈਨ ਜੀ. ਐਲ. ਬਾਜਪੇਈ, ਐਲ. ਆਈ. ਸੀ. ਤੇ ਆਈ. ਆਰ .ਡੀ. ਏ. ਆਈ. ਦੇ ਸੇਵਾ ਮੁਕਤ ਚੇਅਰਮੈਨ ਟੀ. ਐਸ. ਵਿਜਯਨ ਵੀ ਹਾਜ਼ਰ ਸਨ।

Add a Comment

Your email address will not be published. Required fields are marked *