ਮੈਲਬੌਰਨ ‘ਚ ਹਿੱਟ-ਰਨ ਹਾਦਸੇ ‘ਚ ਨੌਜਵਾਨ ਗ੍ਰਿਫ਼ਤਾਰ

ਮੈਲਬੌਰਨ– ਆਸਟ੍ਰੇਲੀਆ ਵਿਖੇ ਮੈਲਬੌਰਨ ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਇੱਕ ਹਿੱਟ-ਰਨ ਹਾਦਸੇ ਵਿੱਚ ਅੱਠ ਕਾਰਾਂ ਨੁਕਸਾਨੀਆਂ ਗਈਆਂ। ਇਸ ਮਾਮਲੇ ਵਿਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੋਸ਼ ਲਗਾਇਆ ਹੈ ਕਿ ਇੱਕ ਬਲੈਕ ਹੋਲਡਨ ਕੈਲੇਸ ਤੜਕਸਾਰ 1:40 ਵਜੇ ਬਲੈਕਬਰਨ ਸਾਊਥ ਵਿੱਚ ਹੌਲੈਂਡ ਰੋਡ ‘ਤੇ ਖੜ੍ਹੀਆਂ ਕਾਰਾਂ ਨਾਲ ਟਕਰਾ ਗਈ।

ਜਾਂਚਕਰਤਾਵਾਂ ਨੂੰ ਦੱਸਿਆ ਗਿਆ ਕਿ ਸੇਡਾਨ ਦੇ ਅੰਦਰ ਬੈਠੇ ਦੋ ਲੋਕ ਉਸ ਕਾਰ ਨੂੰ ਛੱਡ ਕੇ ਦੂਜੀ ਕਾਰ ਵਿੱਚ ਭੱਜ ਗਏ। ਵਿਕਟੋਰੀਆ ਪੁਲਸ ਨੇ ਕਿਹਾ ਕਿ ਮੈਲਬੌਰਨ ਦੇ ਦੱਖਣ-ਪੂਰਬ ਵਿੱਚ ਨਾਰੇ ਵਾਰਨ ਦੇ ਇੱਕ 19 ਸਾਲਾ ਵਿਅਕਤੀ ਨੂੰ ਬਲੈਕਬਰਨ ਸਾਊਥ ਵਿੱਚ ਸਵੇਰੇ 10 ਵਜੇ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਫਿਲਹਾਲ ਉਹ ਹਸਪਤਾਲ ਵਿੱਚ ਪੁਲਸ ਨਿਗਰਾਨੀ ਹੇਠ ਹੈ।

Add a Comment

Your email address will not be published. Required fields are marked *