3 ਜੁਲਾਈ ਨੂੰ ਹੋਵੇਗਾ ਰਿਲੀਜ਼ ਗੀਤ ‘ਬਾਗੀ ਬਲੱਡ’
July 2, 2023
ਬਰਨਾਲਾ- ਪੰਜਾਬੀ ਨੌਜਵਾਨ ਗਾਇਕ ਦਲਵਿੰਦਰ ਸਿੰਘ ਜੋ ਕਿ ਇੱਕ ਗਾਇਕ ਅਤੇ ਲਿਖਾਰੀ ਵੀ ਹਨ, ਵੱਲੋਂ ਕੁਝ ਦਿਨ ਪਹਿਲਾਂ ਹੀ ਆਪਣੇ ਆਉਣ ਵਾਲੇ ਨਵੇਂ ਗੀਤ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ।ਜਿਸਨੂੰ ਦਰਸ਼ਕਾਂ ਵੱਲੋਂ ਖੂਬ ਪੰਸਦ ਕੀਤਾ ਗਿਆ ।ਇਸ ਗੀਤ ਦਾ ਨਾਂ ‘ਬਾਗੀ ਬਲੱਡ’ ਰੱਖਿਆ ਗਿਆ ਹੈ। ਜਿਸਦੇ ਨਾਮ ਅਤੇ ਪੋਸਟਰ ਤੋਂ ਹੀ ਤੋਂ ਪਤਾ ਚਲਦਾ ਹੈ ਕਿ ਗੀਤ ਵਿੱਚ ਇਕ ਸੂਰਮੇ ਦੀ ਅਣਖ ਅਤੇ ਜ਼ਮੀਰ ਨੂੰ ਪੇਸ਼ ਕੀਤਾ ਗਿਆ ਹੈ।ਇਸਨੂੰ ਦਲਵਿੰਦਰ ਸਿੰਘ ਵੱਲੋਂ ਗਾਇਆ ਅਤੇ ਕੰਪੋਜ਼ ਕੀਤਾ ਗਿਆ ਹੈ।ਇਹ ਗੀਤ ਦੇਵ ਵੱਲੋਂ ਲਿਿਖਆ ਗਿਆ ਹੈ।ਗੀਤ ਵਿੱਚ ਸੰਗੀਤ ਨਵੀ ਗਰੌਆ ਨੇ ਦਿੱਤਾ ਹੈ।ਇਸਦੀ ਵੀਡੀਓ ਨੂੰ ਐੱਮ.ਕੇ ਮੱਕੜ ਵੱਲੋਂ ਤਿਆਰ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ‘ਬਾਗੀ ਬਲੱਡ’ਗੀਤ 3 ਜੁਲਾਈ 2023 ਸਵੇਰੇ 10:00 ਵਜੇ Dilwinder Records ਦੇ ਯੂਟਿਊਬ ਚੈੱਨਲ ਤੇ ਰਿਲੀਜ਼ ਕੀਤਾ ਜਾਵੇਗਾ।ਪਹਿਲਾਂ ਵਾਲੇ ਗੀਤਾਂ ਨੂੰ ਵੀ ਦਰਸ਼ਕਾਂ ਵੱਲੋਂ ਬਹੁਤ ਪਿਆਰ ਭਰਿਆ ਹੁੰਗਾਰਾ ਮਿਿਲਆ ਹੈ।

