ਐਪਲ ਨੇ ਤੋੜੇ ਸਾਰੇ ਰਿਕਾਰਡ, ਬਣੀ ਦੁਨੀਆ ਦੀ ਪਹਿਲੀ 3 ਲੱਖ ਕਰੋੜ ਡਾਲਰ ਦੀ ਕੰਪਨੀ

ਨਵੀਂ ਦਿੱਲੀ – ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਦੇ ਸ਼ੇਅਰ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਦਾ ਸ਼ੇਅਰ ਸਭ ਤੋਂ ਉੱਚ ਸਿਖਰ ’ਤੇ ਪੁੱਜ ਗਿਆ ਹੈ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਖੁੱਲ੍ਹਦੇ ਹੀ ਐਪਲ ਦਾ ਮਾਰਕੀਟ ਕੈਪ 3 ਲੱਖ ਕਰੋੜ ਡਾਲਰ ਅਮਰੀਕੀ ਡਾਲਰ (ਕਰੀਬ 246 ਲੱਖ ਕਰੋੜ ਰੁਪਏ) ਤੋਂ ਪਾਰ ਪੁੱਜ ਗਿਆ ਹੈ। ਐਪਲ ਦੇ ਸ਼ੇਅਰ ਲਗਭਗ 1 ਫ਼ੀਸਦੀ ਚੜ੍ਹ ਕੇ ਨਵੀਂ ਉਚਾਈ ’ਤੇ ਪੁੱਜ ਗਏ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸ਼ੇਅਰ ਨੇ 190.73 ਡਾਲਰ ਦੀ ਕੀਮਤ ਨੂੰ ਪਾਰ ਕਰ ਲਿਆ। 

ਤੁਹਾਨੂੰ ਦੱਸ ਦੇਈਏ ਕਿ ਐਪਲ ਤੋਂ ਇਲਾਵਾ ਮਾਈਕ੍ਰੋਸਾਫਟ ਦਾ ਸ਼ੇਅਰ 40 ਫ਼ੀਸਦੀ ਚੜ੍ਹਿਆ ਹੈ। ਉੱਥੇ ਹੀ ਟੈਸਲਾ-ਮੇਟਾ, ਦੋਹਾਂ ਦੇ ਸ਼ੇਅਰ ਦੁੱਗਣੇ ਹੋ ਗਏ ਹਨ। ਮਾਹਰਾਂ ਦਾ ਕਹਿਣਾ ਹੈ ਕਿ ਮਈ ਦੇ ਮਹੀਨੇ ’ਚ ਕੰਪਨੀ ਵਲੋਂ ਆਮਦਨ ’ਚ 3 ਫ਼ੀਸਦੀ ਗਿਰਾਵਟ ਦਾ ਅਨੁਮਾਨ ਲਗਾਉਣ ਦੇ ਬਾਵਜੂਦ ਕੰਪਨੀ ਦੇ ਨਵੇਂ ਉਤਪਾਦਾਂ ’ਤੇ ਨਿਵੇਸ਼ਕਾਂ ਦਾ ਭਰੋਸਾ ਵਧਿਆ ਹੈ, ਇਸ ਲਈ ਸ਼ੇਅਰਾਂ ’ਚ ਤੇਜ਼ੀ ਆਈ ਹੈ। 

ਇਸ ਸਾਲ ਸ਼ੇਅਰ ਨੇ ਜਨਵਰੀ ’ਚ 126 ਅਮਰੀਕੀ ਡਾਲਰ ਦਾ ਹੇਠਲਾ ਪੱਧਰ ਛੂਹਿਆ ਸੀ। ਉੱਥੋਂ ਹੁਣ ਸ਼ੇਅਰ ਵਧ ਕੇ 192 ਅਮਰੀਕੀ ਡਾਲਰ ਤੋਂ ਪਾਰ ਪੁੱਜ ਗਿਆ ਹੈ। ਇਸ ਦੌਰਾਨ ਸ਼ੇਅਰ ਨੇ 50 ਫ਼ੀਸਦੀ ਦਾ ਰਿਟਰਨ ਦਿੱਤਾ ਹੈ। ਦੁਨੀਆ ਭਰ ’ਚ ਆਰਥਿਕ ਟੈਨਸ਼ਨ ਦਰਮਿਆਨ ਐਪਲ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ। ਨਾਲ ਹੀ ਕੰਪਨੀ ਨੇ ਮਾਰਜਨ ਵਧਾਉਣ ਲਈ ਕਾਸਟ ਕਟਿੰਗ ਕੀਤੀ ਹੈ। ਕੰਪਨੀ ਨੇ ਵੱਡੀ ਛਾਂਟੀ ਵੀ ਕੀਤੀ ਹੈ।

Add a Comment

Your email address will not be published. Required fields are marked *