ਪੀਰ ਬਾਬਾ ਫਾਰਕ ਸ਼ਾਹ ਦੀ ਯਾਦ ‘ਚ ਪਿੰਡ ਬਹਿਕ ਫੱਤੂ ਵਿਚ ਮੇਲਾ ਕਰਵਾਇਆ

ਜ਼ੀਰਾ- 26 ਜੂਨ: ਧੰਨ-ਧੰਨ ਪੀਰ ਬਾਬਾ ਫਾਰਕ ਸ਼ਾਹ ਦਾ ਸਾਲਾਨਾ ਮੇਲਾ ਪਿੰਡ ਬਹਿਕ ਫੱਤੂ (ਘੁਰਕੀ) ਵਿਖੇ ਪ੍ਰਬੰਧਕ ਕਮੇਟੀ, ਪਿੰਡ ਵਾਸੀਆਂ ਅਤੇ ਸ਼ਰਧਾਲੂਆਂ ਵੱਲੋਂ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਗੱਦੀ ਨਸ਼ੀਨ ਮਾਤਾ ਸੁਸ਼ੀਲ ਰਾਣੀ, ਸੇਵਾਦਾਰ ਪ੍ਰੇਮ ਕੁਮਾਰ ਘੁਰਕੀ ਅਤੇ ਸੇਵਾਦਾਰਾਂ ਵੱਲੋਂ ਸਾਂਝੇ ਰੂਪ ‘ਚ ਦਰਗਾਹ ‘ਤੇ ਚਾਦਰ ਚੜਾਉਣ ਦੀ ਰਸਮ ਨਾਲ ਹੋਈ।

ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਮੇਲੇ ਦੀ ਰੌਣਕ ਨੂੰ ਵਧਾਇਆ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰਬੰਧਕਾ ਵੱਲੋਂ ਕਰਵਾਏ ਗਏ ਸੱਭਿਆਚਾਾਰਕ ਪ੍ਰੋਗਰਾਮ ਦੌਰਾਨ ਗਾਇਕ ਸ਼ਨੀ-ਮਿਥੁਨ ਐਂਡ ਪਾਰਟੀ ਜ਼ੀਰਾ ਵਾਲਿਆਂ, ਪੰਜਾਬੀ ਗਾਇਕ ਗੁਰਵਿੰਦਰ ਬਰਾੜ ਅਤੇ ਕੰਨਵਰ ਗਰੇਵਾਲ ਵੱਲੋਂ ਗਾਏ ਗਏ ਗੀਤਾਂ ਨੇ ਸਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਅਤੇ ਲੋਕਾਂ ਨੇ ਮੇਲੇ ਦਾ ਖੂਬ ਆਨੰਦ ਮਾਣਿਆ।
ਇਸ ਮੌਕੇ ਨਰੇਸ਼ ਕਟਾਰੀਆਂ ਐੱਮ.ਐੱਲ.ਏ ਜ਼ੀਰਾ, ਕੁਲਬੀਰ ਸਿੰਘ ਜ਼ੀਰਾ ਸਾਬਕਾ ਐੱਮ.ਐੱਲ.ਏ , ਅਵਤਾਰ ਸਿੰਘ ਜ਼ੀਰਾ ਜਿ਼ਲ੍ਹਾ ਪ੍ਰਧਾਨ ਭਾਜਪਾ ਫਿਰੋਜ਼ਪੁਰ, ਪਲਵਿੰਦਰ ਸਿੰਘ ਸੰਧੂ ਡੀ.ਐੱਸ.ਪੀ ਜ਼ੀਰਾ, ਜਸਵਿੰਦਰ ਸਿੰਘ ਭਾਟੀਆ ਪ੍ਰਧਾਨ ਕਰਿਆਨਾ ਯੂਨੀਅਨ, ਹਰੀਸ਼ ਤਾਂਗਰਾ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ, ਕੁਲਬੀਰ ਸਿੰਘ ਟਿੰਮੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਮਾਸਟਰ ਗੁਰਪ੍ਰੀਤ ਸਿੰਘ ਜੱਜ, ਗੁਲਸ਼ਨ ਜੈਨ, ਸ਼ੇਰ ਸਿੰਘ, ਬਲਦੇੇਵ ਸਿੰਘ, ਹਰਮਨ ਸਿੰਘ, ਬਸੰਤ ਸਿੰਘ ਧੰਜੂ, ਸੁਖਵਿੰਦਰ ਸਿੰਘ ਹਾਜੀਵਾਲੀ ਬਸਤੀ, ਸਚਿਨ ਘੁਰਕੀ,ਗੌਰਵ ਘੁਰਕੀ, ਭੋਲਾ ਘੁਰਕੀ, ਬਲਦੇਵ ਸਿੰਘ, ਮਨੀ ਕੁਮਾਰ, ਦਲੇਰ ਸਿੰਘ , ਵਿੱਕੀ ਸੇਠੀ, ਵੀਨੂੰ ਰੀਤਿਕ ਮੋਗਾ, ਟੀਟੂ ਮੋਗਾ ਐੱਮ.ਸੀ, ਰਾਹੁਲ ਜੰਡਿਆਲਾ ਆਦਿ ਹਾਜ਼ਰ ਸਨ।

Add a Comment

Your email address will not be published. Required fields are marked *