ਹਾਕੀ ਇੰਡੀਆ ਨੇ ਏਸ਼ੀਆਈ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਕੋਰ ਗਰੁੱਪ ਦੀ ਕੀਤੀ ਘੋਸ਼ਣਾ

ਨਵੀਂ ਦਿੱਲੀ- ਹਾਕੀ ਇੰਡੀਆ ਨੇ ਬੈਂਗਲੁਰੂ ਦੇ ਸਪੋਰਟਸ ਅਥਾਰਟੀ ਆਫ਼ ਇੰਡੀਆ ਸੈਂਟਰ (ਸਾਈ) ‘ਚ 26 ਜੂਨ ਤੋਂ 19 ਜੁਲਾਈ ਤੱਕ ਹੋਣ ਵਾਲੇ ਰਾਸ਼ਟਰੀ ਕੈਂਪ ਲਈ ਸੀਨੀਅਰ ਪੁਰਸ਼ ਟੀਮ ਦੇ 39 ਮੈਂਬਰੀ ਕੋਰ ਗਰੁੱਪ (ਮੁੱਖ ਖਿਡਾਰੀਆਂ) ਦਾ ਐਲਾਨ ਕੀਤਾ ਹੈ। ਕੈਂਪ ਤੋਂ ਬਾਅਦ ਟੀਮ ਸਪੇਨ ਦੇ ਟੇਰਾਸਾ ਦੀ ਯਾਤਰਾ ਕਰੇਗੀ, ਜਿੱਥੇ ਇਹ ਸਪੈਨਿਸ਼ ਹਾਕੀ ਫੈਡਰੇਸ਼ਨ ਦੀ 100ਵੀਂ ਵਰ੍ਹੇਗੰਢ ਨੂੰ ਮਨਾਉਣ ਲਈ 25 ਤੋਂ 30 ਜੁਲਾਈ ਤੱਕ ਇੱਕ ਅੰਤਰਰਾਸ਼ਟਰੀ ਟੂਰਨਾਮੈਂਟ ‘ਚ ਹਿੱਸਾ ਲਵੇਗੀ। ਇਸ ਟੂਰਨਾਮੈਂਟ ‘ਚ ਭਾਰਤ ਅਤੇ ਮੇਜ਼ਬਾਨ ਸਪੇਨ ਤੋਂ ਇਲਾਵਾ ਇੰਗਲੈਂਡ ਅਤੇ ਨੀਦਰਲੈਂਡਜ਼ ਚੁਣੌਤੀ ਪੇਸ਼ ਕਰਨਗੇ।

ਚਾਰ ਦੇਸ਼ਾਂ ਦੇ ਟੂਰਨਾਮੈਂਟ ਤੋਂ ਬਾਅਦ ਏਸ਼ੀਆਈ ਚੈਂਪੀਅਨਜ਼ ਟਰਾਫੀ 3 ਅਗਸਤ ਤੋਂ ਚੇਨਈ ‘ਚ ਖੇਡੀ ਜਾਵੇਗੀ ਜਿਸ ‘ਚ ਭਾਰਤ ਖ਼ਿਤਾਬ ਲਈ ਕੋਰੀਆ, ਮਲੇਸ਼ੀਆ, ਪਾਕਿਸਤਾਨ, ਜਾਪਾਨ ਅਤੇ ਚੀਨ ਨਾਲ ਭਿੜੇਗਾ। ਭਾਰਤ ਦੇ ਮੁੱਖ ਕੋਚ ਕ੍ਰੇਗ ਫੁਲਟਨ ਨੇ ਕਿਹਾ, “ਅਸੀਂ ਬੈਲਜੀਅਮ ਅਤੇ ਨੀਦਰਲੈਂਡਜ਼ ‘ਚ ਐੱਫਆਈਐੱਚ ਪੁਰਸ਼ ਹਾਕੀ ਪ੍ਰੋ ਲੀਗ 2022-23 ਦੇ ਮੈਚਾਂ ‘ਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਹੁਣ ਸਾਨੂੰ ਇਸ ਸਾਲ ਦੇ ਦੂਜੇ ਹਾਫ਼ ‘ਚ ਹੋਣ ਵਾਲੇ ਖ਼ਾਸ ਟੂਰਨਾਮੈਂਟਾਂ ਨੂੰ ਦੇਖਦੇ ਹੋਏ।
ਉਨ੍ਹਾਂ ਕਿਹਾ, ‘ਕੈਂਪ ਸਾਡੇ ਲਈ ਕੁਝ ਖੇਤਰਾਂ ‘ਚ ਆਪਣੇ ਆਪ ਨੂੰ ਸੁਧਾਰਨ ਅਤੇ ਇੱਕ ਵਾਰ ਫਿਰ ਇਕ ਯੂਨਿਟ ਵਜੋਂ ਕੰਮ ਕਰਨ ਦਾ ਇੱਕ ਮੌਕਾ ਹੋਵੇਗਾ। ਏਸ਼ੀਅਨ ਚੈਂਪੀਅਨਸ ਟਰਾਫੀ 2023 ਅਗਸਤ ‘ਚ ਚੇਨਈ ‘ਚ ਹੋਣ ਵਾਲੀ ਹੈ ਜਿਸ ਤੋਂ ਬਾਅਦ ਏਸ਼ੀਅਨ ਖੇਡਾਂ 2023 ਚੀਨ ਦੇ ਹਾਂਗਝਊ ‘ਚ ਹੋਣਗੀਆਂ। ਆਉਣ ਵਾਲੇ ਮਹੀਨਿਆਂ ਲਈ ਆਪਣੀ ਤਿਆਰੀ ਸ਼ੁਰੂ ਕਰਨਾ ਅਤੇ ਅਸੀਂ ਕਿਸ ਤਰ੍ਹਾਂ ਦੀ ਹਾਕੀ ਖੇਡਣਾ ਚਾਹੁੰਦੇ ਹਾਂ, ਉਸ ਦਾ ਪ੍ਰਦਰਸ਼ਨ ਕਰਨਾ ਸਾਡੇ ਲਈ ਮਹੱਤਵਪੂਰਨ ਕੈਂਪ ਹੈ।

Add a Comment

Your email address will not be published. Required fields are marked *