ਨਹਿਰ ’ਚ ਨਹਾਉਣ ਉਤਰੇ ਮਾਮਾ-ਭਾਣਜਾ ਰੁੜ੍ਹੇ, ਮਾਮੇ ਦੀ ਲਾਸ਼ ਬਰਾਮਦ

ਬਰੇਟਾ : ਸਥਾਨਕ ਸ਼ਹਿਰ ਦੇ ਦਿਆਲਪੁਰਾ ਰੋਡ ਦੇ ਮਾਮਾ-ਭਾਣਜੇ ਦੇ ਨਹਿਰ ਵਿਚ ਨਹਾਉਣ ਸਮੇਂ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਭੂਸ਼ਣ ਕੁਮਾਰ ਨੇ ਦੱਸਿਆ ਕਿ ਮੇਰਾ ਚਾਚਾ ਰਾਜੇਸ਼ ਕੁਮਾਰ (35) ਅਤੇ ਉਸਦਾ ਭਾਣਜਾ ਨਾਬਾਲਗ ਮੰਗਲ ਸਿੰਘ (15) ਬਾਲਣ ਲਈ ਲੱਕੜਾਂ ਇਕੱਠੀਆਂ ਕਰਨ ਕੁਲਰੀਆਂ ਰੋਡ ’ਤੇ ਨਹਿਰ ’ਤੇ ਗਏ ਸਨ। ਪ੍ਰੰਤੂ ਜ਼ਿਆਦਾ ਗਰਮੀ ਹੋਣ ਕਾਰਨ ਰਾਜੇਸ਼ ਕੁਮਾਰ ਨਹਿਰ ਵਿਚ ਨਹਾਉਣ ਲਈ ਉਤਰਿਆ ਤੇ ਤੈਰਨਾ ਨਾ ਆਉਣ ਕਾਰਨ ਨਹਿਰ ਵਿਚ ਰੁੜ ਗਿਆ। 

ਉਸਨੂੰ ਬਚਾਉਣ ਦੀ ਕੋਸ਼ਿਸ਼ ਕਾਰਨ ਮੰਗਲ ਸਿੰਘ ਵੀ ਨਹਿਰ ਵਿਚ ਰੁੜ ਗਿਆ। ਉਨ੍ਹਾਂ ਨਾਲ ਗਏ ਤੀਸਰੇ ਵਿਅਕਤੀ ਨੇ ਘਟਨਾ ਦੀ ਸਾਰੀ ਜਾਣਕਾਰੀ ਘਰ ਆ ਕੇ ਦਿੱਤੀ। ਲੋਕਾਂ ਦੀ ਮਦਦ ਨਾਲ ਭਾਲ ਕਰਦਿਆਂ ਰਾਜੇਸ਼ ਕੁਮਾਰ ਦੀ ਲਾਸ਼ ਮਿਲ ਗਈ ਤੇ ਨਾਬਾਲਗ ਮੰਗਲ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਂਦਿਆਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ।

Add a Comment

Your email address will not be published. Required fields are marked *