ਕੈਨੇਡਾ ਵਿੱਚ ਇੰਸਟਾ ਤੇ ਫੇਸਬੁੱਕ ਉੱਤੇ ਬੰਦ ਹੋ ਰਹੀ ਨਿਊਜ਼ ਫੀਡ

ਕੈਨੇਡਾ ‘ਚ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਯੂਜ਼ਰਜ਼ ਲਈ ਜਲਦ ਹੀ ਨਿਊਜ਼ ਫੀਡ ਬੰਦ ਹੋਣ ਜਾ ਰਹੀ ਹੈ। ਦਰਅਸਲ, ਕੈਨੇਡਾ ਦੀ ਸਰਕਾਰ ਨੇ ਅਪ੍ਰੈਲ 2022 ‘ਚ ਬਿੱਲ ਸੀ-18 ਪੇਸ਼ ਕੀਤਾ ਸੀ। ਬਿੱਲ ਦੇ ਲਾਗੂ ਹੋਣ ਤੋਂ ਬਾਅਦ ਗੂਗਲ ਅਤੇ ਮੇਟਾ ਵਗੀਆਂ ਟੈੱਕ ਕੰਪਨੀਆਂ ਨੂੰ ਨਿਊਜ਼ ਪਬਲਿਸ਼ਰਜ਼ ਨੂੰ ਕੰਟੈਂਟ ਲਈ ਭੁਗਤਾਨ ਕਰਨਾ ਹੋਵੇਗਾ। ਇਸੇ ਦੇ ਚਲਦੇ ਵੀਰਵਾਰ ਨੂੰ ਮੇਟਾ ਨੇ ਕਿਹਾ ਕਿ ਅਸੀਂ ਪੁਸ਼ਟੀ ਕਰ ਰਹੇ ਹਾਂ ਕਿ ਆਨਲਾਈਨ ਨਿਊਜ਼ ਐਕਟ (ਬਿੱਲ ਸੀ-18) ਦੇ ਲਾਗੂ ਹੋਣ ਤੋਂ ਪਹਿਲਾਂ ਹੀ ਕੈਨੇਡਾ ‘ਚ ਸਾਰੇ ਯੂਜ਼ਰਜ਼ ਲਈ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਨਿਊਜ਼ ਦੀ ਉਪਲੱਬਧਤਾ ਖ਼ਤਮ ਹੋ ਜਾਵੇਗੀ। ਇਸਦੇ ਨਾਲ ਹੀ ਮੇਟਾ ਨੇ ਕਿਹਾ ਹੈ ਕਿ ਨਿਊਜ਼ ਕੰਟੈਂਟ ਨੂੰ ਪ੍ਰਭਾਵਿਤ ਕਰਨ ਵਾਲੇ ਬਦਲਾਅ ਤੋਂ ਬਾਅਦ ਕੈਨੇਡਾ ‘ਚ ਮੇਟਾ ਦੇ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਭਾਵਿਤ ਨਹੀਂ ਕਰੇਗੀ।

ਆਨਲਾਈਨ ਨਿਊਜ਼ ਐਕਟ (ਬਿੱਲ ਸੀ-18) ਦੇ ਰੂਪ ‘ਚ ਜਾਣਿਆ ਜਾਣ ਵਾਲਾ ਇਹ ਕਾਨੂੰਨ ਕੈਨੇਡਾ ਦੇ ਮੀਡੀਆ ਇੰਡਸਟਰੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਪੇਸ਼ ਕੀਤਾ ਗਿਆ ਸੀ। ਇਸ ਰਾਹੀਂ ਕੈਨੇਡਾ ਟੈੱਕ ਕੰਪਨੀਆਂ ‘ਤੇ ਸਖ਼ਤ ਨਿਯਮ ਚਾਹੁੰਦਾ ਹੈ ਜਿਸ ਨਾਲ ਨਿਊਜ਼ ਬਿਜ਼ਨੈੱਸ ਨੂੰ ਆਨਲਾਈਨ ਐਡਵਰਟਾਈਜ਼ਿੰਗ ਬਾਜ਼ਾਰ ਤੋਂ ਬਾਹਰ ਕੀਤੇ ਜਾਣ ਤੋਂ ਰੋਕਿਆ ਜਾ ਸਕੇ। ਇਸ ਕਾਨੂੰਨ ਰਾਹੀਂ ਸਰਕਾਰ ਸੰਘਰਸ਼ ਕਰ ਰਹੀ ਲੋਕਲ ਨਿਊਜ਼ ਇੰਡਸਟਰੀ ਨੂੰ ਸਪੋਰਟ ਕਰਨਾ ਚਾਹੁੰਦੀ ਹੈ।  ਸਰਕਾਰ ਮੁਤਾਬਕ, 2008 ਤੋਂ ਬਾਅਦ ਕੈਨੇਡਾ ‘ਚ 470 ਤੋਂ ਵੱਧ ਮੀਡੀਆ ਆਉਟਲੇਟ ਬੰਦ ਹੋ ਚੁੱਕੇ ਹਨ। ਇਸਦੇ ਨਾਲ ਹੀ ਇਸ ਦੌਰਾਨ ਪੱਤਰਕਾਰੀ ਦੀਆਂ ਇਕ ਤਿਹਾਈ ਨੌਕਰੀਆਂ ਖ਼ਤਮ ਹੋ ਗਈਆਂ। 

ਇਸਤੋਂ ਪਹਿਲਾਂ ਆਸਟ੍ਰੇਲੀਆ ਅਜਿਹਾ ਪਹਿਲਾ ਦੇਸ਼ ਸੀ, ਜਿਸਨੇ ਡਿਜੀਟਲ ਕੰਪਨੀਆਂ ਨੂੰ ਨਿਊਜ਼ ਕੰਟੈਂਟ ਦੀ ਵਰਤੋਂ ਲਈ ਭੁਗਤਾਨ ਕਰਨ ‘ਤੇ ਮਜ਼ਬੂਰ ਕੀਤਾ ਸੀ। ਇਸਤੋਂ ਬਾਅਦ ਗੂਗਲ ਅਤੇ ਫੇਸਬੁੱਕ ਨੇ ਇਸੇ ਤਰ੍ਹਾਂ ਆਪਣੀ ਸਰਵਿਸ ਨੂੰ ਘੱਟ ਕਰਨ ਦੀ ਧਮਕੀ ਦਿੱਤੀ ਸੀ, ਜਿਸਤੋਂ ਬਾਅਦ ਉਥੋਂ ਦੀ ਸਰਕਾਰ ਨੇ ਕਾਨੂੰਨ ‘ਚ ਬਦਲਾਅ ਕੀਤੇ ਸਨ।

Add a Comment

Your email address will not be published. Required fields are marked *