ਪੁਲਸ ਨੇ ਗ੍ਰਿਫ਼ਤਾਰ ਕੀਤਾ ‘RAW ਅਧਿਕਾਰੀ’

ਮਹਾਰਾਸ਼ਟਰ : ਮਹਾਰਾਸ਼ਟਰ ਪੁਲਸ ਨੇ ਖ਼ੁਦ ਨੂੰ ਰਿਸਰਚ ਐਂਡ ਐਨਾਲਿਸਿਸ ਵਿੰਗ (RAW) ਦਾ ਅਧਿਕਾਰੀ ਦੱਸ ਕੇ ਲੋਕਾਂ ਨੂੰ ਆਮਦਨ ਕਰ ਵਿਭਾਗ ਤੇ ਆਰਮਡ ਫੋਰਸਿਜ਼ ਵਿਚ ਨੌਕਰੀ ਦਵਾਉਣ ਦਾ ਵਾਅਦਾ ਕਰ ਕੇ ਧੋਖਾਧੜੀ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਗੁਜਰਾਤ ਤੋਂ ਜੰਮੂ-ਕਸ਼ਮੀਰ ਪੁਲਸ ਨੇ ਜਾਲਸਾਜ਼ੀ ਦੇ ਦੋਸ਼ੀ ਕਿਰਨ ਪਟੇਲ ਦੀ ਗ੍ਰਿਫ਼ਤਾਰੀ ਕੀਤੀ ਸੀ ਜੋ ਖ਼ੁਦ ਨੂੰ ਪ੍ਰਧਾਨ ਮੰਤਰੀ ਦਫ਼ਤਰ ਦਾ ਅਧਿਕਾਰੀ ਦੱਸਦਾ ਸੀ। 

ਅਧਿਕਾਰੀਆਂ ਨੇ ਦੱਸਿਆ ਕੇ ਮੁਲਜ਼ਮ ਆਪਣਾ ਕੋਡ ਨਾਂ ‘ਚਾਣਕਿਆ’ ਦੱਸ ਰਿਹਾ ਸੀ। ਪੁਲਸ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਫ਼ੌਜ ਦੇ ਦੱਖਣੀ ਕਮਾਨ ਦੇ ਫ਼ੌਜੀ ਖ਼ੁਫ਼ੀਆ ਸੈੱਲ ਦੀ ਜਾਣਕਾਰੀ ਦੇ ਅਧਾਰ ‘ਤੇ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ ਸੰਤੋਸ਼ ਆਤਮਾਰਾਮ ਰਾਠੌਰ ਨੂੰ ਅਹਿਮਦਾਬਾਦ ਵਿਚ ਕਿਰਾਏ ਦੇ ਮਕਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜੋ ਆਪਣੀ ਮਹਿਲਾ ਮਿੱਤਰ ਨਾਲ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਕੋਲੋਂ RAW ਦਾ ਫ਼ਰਜ਼ੀ ਪਛਾਣ ਪੱਤਰ ਤੇ ਅਧਾਰ ਕਾਰਡ ਮਿਲਿਆ ਹੈ। ਫ਼ਰਜ਼ੀ ਪਛਾਣ ਪੱਤਰ ‘ਤੇ ਕੋਡ ਨੇਮ ‘ਚਾਣਕਿਆ’ ਦੇ ਨਾਲ ਉਪ ਸਕੱਤਰ (ਅੰਦਰੂਨੀ ਸੁਰੱਖਿਆ) ਲਿਖਿਆ ਹੈ। 

ਫ਼ੌਜ ਖ਼ੁਫ਼ੀਆ ਸੈੱਲ ਦੇ ਅਧਿਕਾਰੀਆਂ ਨੇ ਸਥਾਨਕ ਪੁਲਸ ਨੂੰ ਅਹਿਮਦਨਗਰ ਦੇ ਸ਼ੇਵਗਾਂਵ ਵਿਚ ਖ਼ੁਦ ਨੂੰ RAW ਏਜੰਟ ਦੱਸਣ ਵਾਲੇ ਇਕ ਵਿਅਕਤੀ ਦੇ ਮੌਜੂਦ ਹੋਣ ਦੀ ਜਾਣਕਾਰੀ ਦਿੱਤੀ ਸੀ। ਮੁੱਢਲੀ ਜਾਂਚ ਵਿਚ ਖ਼ੁਲਾਸਾ ਹੋਇਆ ਹੈ ਕਿ ਮੁਲਜ਼ਮ ਇਨਕਮ ਟੈਕਸ ਵਿਭਾਗ, ਆਰਮਡ ਫੋਰਸ ਤੇ ਹੋਰ ਸਰਕਾਰੀ ਵਿਭਾਗਾਂ ਵਿxਚ ਨੌਕਰੀ ਦਵਾਉਣ ਵਿਚ ਮਦਦ ਕਰਨ ਦੇ ਨਾਂ ‘ਤੇ ਪੈਸੇ ਇਕੱਠੇ ਕਰ ਰਿਹਾ ਸੀ। ਪੁਲਸ ਮੁਤਾਬਕ ਮੁਲਜ਼ਮ ਦੇ ਕੋਲੋਂ ਅਮਲਾ ਵਿਭਾਗ ਦਾ ਨਿਯੁਕਤੀ ਪੱਤਰ ਵੀ ਬਰਾਮਦ ਕੀਤਾ ਗਿਆ ਹੈ। ਮੁਲਜ਼ਮ ਤੋਂ ਪੁਲਸ ਤੇ ਫ਼ੌਜੀ ਖ਼ੁਫ਼ੀਆ ਸੈੱਲ ਦੇ ਅਧਿਕਾਰੀਆਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *