ਸੋਸ਼ਲ ਮੀਡੀਆ ’ਤੇ ਪੋਸਟ ਪਾਉਣ ਦੇ ਇੱਕ ਕਰੋੜ ਲੈਂਦੀ ਹੈ ਆਲੀਆ ਭੱਟ

ਚੰਡੀਗੜ੍ਹ:ਅਦਾਕਾਰਾ ਆਲੀਆ ਭੱਟ ਨੇ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਵੱਡੀ ਗਿਣਤੀ ਪ੍ਰਸ਼ੰਸਕ ਬਣਾਏ ਹਨ। ਉਹ ਸਮੇਂ-ਸਮੇਂ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਕਰਦੀ ਰਹਿੰਦੀ ਹੈ। ਫ਼ਿਲਮਾਂ ਤੋਂ ਇਲਾਵਾ ਅਦਾਕਾਰਾ ਸੋਸ਼ਲ ਮੀਡੀਆ ਰਾਹੀਂ ਵੀ ਖਾਸੀ ਕਮਾਈ ਕਰ ਰਹੀ ਹੈ। ਆਲੀਆ ਭੱਟ ਸੋਸ਼ਲ ਮੀਡੀਆ ’ਤੇ ਆਪਣੀ ਤਸਵੀਰ ਸਾਂਝੀ ਕਰਨ ਜਾਂ ਕੋਈ ਪੋਸਟ ਪਾਉਣ ਦੇ 85 ਲੱਖ ਤੋਂ ਇੱਕ ਕਰੋੜ ਰੁਪਏ ਤੱਕ ਲੈਂਦੀ ਹੈ। 2021 ਵਿੱਚ ਜਾਰੀ ਕੀਤੀ ਗਈ ‘ਸਿਲੈਬ੍ਰਿਟੀ ਬ੍ਰਾਂਡ ਵੈਲਿਊਏਸ਼ਨ’ ਰਿਪੋਰਟ ਅਨੁਸਾਰ ਆਲੀਆ ਦਾ ਬ੍ਰਾਂਡ ਮੁੱਲ 68.1 ਮਿਲੀਅਨ ਡਾਲਰ (540 ਕਰੋੜ ਰੁਪਏ) ਦਰਜ ਕੀਤਾ ਗਿਆ ਸੀ ਤੇ ਉਹ ਸਭ ਤੋਂ ਛੋਟੀ ਉਮਰ ਦੀਆਂ ਦਸ ਹਸਤੀਆਂ ਦੀ ਸੂਚੀ ਵਿੱਚ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਅਦਾਕਾਰਾ ਨੇ ਲੰਘੇ ਅਪਰੈਲ ਮਹੀਨੇ ਅਦਾਕਾਰ ਰਣਬੀਰ ਕਪੂਰ ਨਾਲ ਵਿਆਹ ਕਰਵਾਇਆ ਸੀ ਤੇ ਜੂਨ ਮਹੀਨੇ ਉਸ ਨੇ ਆਪਣੇ ਗਰਭਵਤੀ ਹੋਣ ਦੀ ਖ਼ਬਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਇਸ ਤੋਂ ਇਲਾਵਾ ਉਹ ਸਮੇਂ-ਸਮੇਂ ’ਤੇ ਆਪਣੀਆਂ ਫਿਲਮਾਂ ਦੀ ਪ੍ਰਮੋਸ਼ਨ ਵੀ ਸੋਸ਼ਲ ਮੀਡੀਆ ਰਾਹੀਂ ਕਰਦੀ ਰਹਿੰਦੀ ਹੈ। ਗ਼ੌਰਤਲਬ ਹੈ ਕਿ ਆਲੀਆ ਨੂੰ ਹਾਲ ਹੀ ਵਿੱਚ ਨੈੱਟਫਲਿਕ ’ਤੇ ਰਿਲੀਜ਼ ਹੋਈ ਸੀਰੀਜ਼ ‘ਡਾਰਲਿੰਗਜ਼’ ਵਿੱਚ ਦੇਖਿਆ ਗਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਸਰਾਹਿਆ ਜਾ ਰਿਹਾ ਹੈ। ਆਲੀਆ ਦੀ ਅਗਲੀ ਫਿਲਮ ‘ਬ੍ਰਹਮਾਸਤਰ’ ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ।

Add a Comment

Your email address will not be published. Required fields are marked *