ਹਰਿਆਣਾ ਤੇ ਪੰਜਾਬ ਦੇ 8 ਗੈਂਗਸਟਰਾਂ ਨੂੰ NIA ਨੇ ਭਗੋੜਾ ਐਲਾਨਿਆ

 ਕੌਮੀ ਜਾਂਚ ਏਜੰਸੀ (NIA) ਨੇ ਦੇਸ਼ ਵਿਰੋਧੀ ਤੇ ਹੋਰ ਅਪਰਾਧਿਕ ਵਾਰਦਾਤਾਂ ਵਿਚ ਸ਼ਾਮਲ ਹਰਿਆਣਾ ਤੇ ਪੰਜਾਬ ਦੇ 8 ਗੈਂਗਸਟਰਾਂ ਨੂੰ ਭਗੋੜਾ ਐਲਾਨਿਆ ਹੈ। ਇਨ੍ਹਾਂ ਮੁਲਜ਼ਮਾਂ ‘ਤੇ 1 ਤੋਂ 5 ਲੱਖ ਰੁਪਏ ਤਕ ਦਾ ਇਨਾਮ ਵੀ ਐਲਾਨਿਆ ਗਿਆ ਹੈ। ਜਿਸ ਵਿਚ ਬੰਬੀਹਾ ਗਰੁੱਪ ਨੂੰ ਆਪਰੇਟ ਕਰ ਰਹੇ ਲੱਕੀ ਪਟਿਆਲ ਅਤੇ ਸੰਦੀਪ ਉਰਫ਼ ਬੰਦਰ ਵੀ ਸ਼ਾਮਲ ਹਨ। ਇਹ ਸਾਰੇ ਮੁਲਜ਼ਮ ਕਾਫ਼ੀ ਸਮੇਂ ਤੋਂ ਫ਼ਰਾਰ ਚੱਲ ਰਹੇ ਸਨ। ਇਨ੍ਹਾਂ ‘ਚੋਂ ਕੁੱਝ ਵਿਦੇਸ਼ ਵਿਚ ਲੁੱਕ ਕੇ ਪੂਰੇ ਨੈੱਟਵਰਕ ਨੂੰ ਚਲਾ ਰਹੇ ਸਨ। 

NIA ਨੇ ਗੁਰੂਗ੍ਰਾਮ ਵਾਸੀ ਦਿਨੇਸ਼ ਸ਼ਰਮਾ ਉਰਫ਼ ਗਾਂਧੀ, ਨੀਰਜ ਉਰਫ਼ ਪੰਡਿਤ, ਨਾਹਰਪੁਰ ਰੂਪਾ ਵਾਸੀ ਸੰਦੀਪ ਉਰਫ਼ ਬੰਦਰ, ਕਰਨਾਲ ਜ਼ਿਲ੍ਹੇ ਦੇ ਵਾਸੀ ਦਲੇਰ ਸਿੰਘ ਉਰਫ਼ ਕੋਟੀਆ ‘ਤੋ 1-1 ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਉੱਥੇ ਹੀ ਲੁਧਿਆਣਾ ਦੇ ਗੁਰਪਿੰਦ ਸਿੰਘ ਉਰਫ਼ ਬਾਬਾ ਡੱਲਾ, ਮੋਗਾ ਵਾਸੀ ਸੁਖਦੂਰ ਸਿੰਘ ਉਰਫ਼ ਸੁੱਖਾ ਦੁਨੇਕੇ ‘ਤੇ ਵੀ 1-1 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਅੱਤਵਾਦੀ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਤੇ ਗੌਰਵ ਪਟਿਆਲ ਉਰਫ਼ ਸੌਰਵ ਠਾਕੁਰ ਉਰਫ਼ ਲੱਕੀ ਪਟਿਆਲ ‘ਤੇ 5-5 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। 

NIA ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਇਨ੍ਹਾਂ ਨਾਲ ਸਬੰਧਤ ਕੋਈ ਜਾਣਕਾਰੀ ਮਿਲੇ ਤਾਂ ਉਹ ਏਜੰਸੀ ਨੂੰ ਸੂਚਨਾ ਦੇਵੇ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਤੇ ਪਤਾ ਗੁਪਤ ਰੱਖਿਆ ਜਾਵੇਗਾ। ਇਹ ਸੂਚਨਾ info.nia@gov.in ਇਮੇਲ ‘ਤੇ ਜਾਂ ਫ਼ਿਰ 01124368800 ‘ਤੇ ਫ਼ੋਨ ਕਰ ਕੇ ਦਿੱਤੀ ਜਾ ਸਕਦੀ ਹੈ। NIA ਵੱਲੋਂ ਪਿਛਲੇ ਇਕ ਸਾਲ ਤੋਂ ਅੱਤਵਾਦੀਆਂ ਤੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਰੁੱਖ ਅਖ਼ਤਿਆਰ ਕੀਤਾ ਗਿਆ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਯੂ.ਪੀ. ਅਤੇ ਹੋਰ ਸੂਬਿਆਂ ਵਿਚ ਕਈ ਵਾਰ ਛਾਪੇਮਾਰੀ ਕੀਤੀ ਜਾ ਚੁੱਕੀ ਹੈ। ਸੂਤਰਾਂ ਮੁਤਾਬਕ, ਇਨ੍ਹਾਂ ‘ਚੋਂ ਜ਼ਿਆਦਾਤਰ ਗੈਂਗਸਟਰ ਭਾਰਤ ਛੱਡ ਕੇ ਵਿਦੇਸ਼ਾਂ ਵਿਚ ਲੁਕੇ ਹੋਏ ਹਨ। ਅਰਸ਼ਦੀਪ ਉਰਫ਼ ਡੱਲਾ ਕੈਨੇਡਾ ਤੇ ਲੱਕੀ ਪਟਿਆਲ ਅਰਮੇਨੀਆ ‘ਚ ਬਹਿ ਕੇ ਗੈਂਗ ਚਲਾਉਂਦਾ ਹੈ।

Add a Comment

Your email address will not be published. Required fields are marked *