ਸਾਥੀਆਂ ਦੀ ਮੌਤ ਮਗਰੋਂ ਸਹਿਮੇ ਖ਼ਾਲਿਸਤਾਨੀ ਸਮਰਥਕ

ਕੁੱਝ ਮਹੀਨਿਆਂ ਵਿਚ ਹੀ ਚਾਰ ਖ਼ਾਲਿਸਤਾਨੀ ਆਗੂਆਂ ਦੀ ਮੌਤ ਮਗਰੋਂ ਹੁਣ ਬਾਕੀ ਆਗੂਆਂ ਦੇ ਮਨ ਵਿਚ ਡਰ ਬੈਠ ਗਿਆ ਹੈ। ਇਹੀ ਕਾਰਨ ਹੈ ਕਿ US, UK, ਕੈਨੇਡਾ, ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚ ਕਈ ਖ਼ਾਲਿਸਤਾਨੀ ਆਗੂ ‘ਗਾਇਬ’ ਹੋ ਗਏ ਹਨ। ਹਾਲ ਹੀ ਵਿਚ ਖ਼ਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਜਰ ਦਾ ਕੈਨੇਡਾ ਵਿਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 

ਦਰਅਸਲ, ਪਿਛਲੇ 6 ਮਹੀਨਿਆਂ ਵਿਚ 4 ਖ਼ਾਲਿਸਤਾਨੀ ਆਗੂਆਂ ਦੀ ਮੌਤ ਹੋਈ ਹੈ। ਇਨ੍ਹਾਂ ਵਿਚੋਂ ਕਈਆਂ ਦਾ ਤਾਂ ਸ਼ਰੇਆਮ ਕਤਲ ਕੀਤਾ ਗਿਆ ਤਾਂ ਕਈਆਂ ਦੀ ਭੇਤਭਰੀ ਹਾਲਤ ਵਿਚ ਮੌਤ ਹੋਈ ਹੈ। ਇਸ ਤੋਂ ਬਾਅਦ ਸਿਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਸਣੇ ਕਈ ਆਗੂ ਅੰਡਰਗ੍ਰਾਊਂਡ ਦੱਸੇ ਜਾ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿਚ ਰਹਿ ਕੇ ਭਾਰਤ ਨੂੰ ਵੰਡਣ ਦੀ ਸਾਜ਼ਿਸ਼ ਰਚਣ ਵਾਲੇ ਕਈ ਅੱਤਵਾਦੀ ਅੱਜਕੱਲ੍ਹ ਅੰਡਰਗ੍ਰਾਊਂਡ ਚੱਲ ਰਹੇ ਹਨ। ਸੂਤਰਾਂ ਮੁਤਾਬਕ ਖ਼ਾਲਿਸਤਾਨ ਰੈਫਰੈਂਡਮ ਚਲਾਉਣ ਵਾਲਾ ਪੰਨੂ ਪਿਛਲੇ 3 ਦਿਨਾਂ ਤੋਂ ਗਾਇਬ ਹੈ। 

ਪਿਛਲੇ 6 ਮਹੀਨਿਆਂ ਵਿਚ 4 ਖ਼ਾਲਿਸਤਾਨੀ ਆਗੂਆਂ ਦੀ ਮੌਤ ਹੋਈ ਹੈ। 18 ਜੂਨ ਨੂੰ ਹੀ, ਹਰਦੀਪ ਸਿੰਘ ਨਿੱਜਰ ਦਾ ਕੈਨੇਡਾ ਵਿਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਕੁੱਝ ਦਿਨ ਪਹਿਲਾਂ ਹੀ ਅਵਤਾਰ ਸਿੰਘ ਖੰਡਾ ਦੀ ਵੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ ਸੀ। ਪਿਛਲੇ ਮਹੀਨੇ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਨੂੰ ਲਾਹੌਰ ਵਿਚ ਦੋ ਮੋਟਰਸਾਈਕਲ ਸਵਾਰਾਂ ਨੇ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਨਵਰੀ ਵਿਚ ਹਰਮੀਤ ਸਿੰਘ ਉਰਫ਼ ਹੈਪੀ  PhD ਦਾ ਲਾਹੌਰ ਵਿਚ ਗੁਰਦੁਆਰਾ ਸਾਹਿਬ ਨੇੜੇ ਕਤਲ ਕਰ ਦਿੱਤਾ ਗਿਆ ਸੀ। 

Add a Comment

Your email address will not be published. Required fields are marked *