ਅਮਰੀਕਾ ਦੇ ਸ਼ਿਕਾਗੋ ‘ਚ ਗੋਲ਼ੀਬਾਰੀ, ਇਕ ਦੀ ਮੌਤ

ਅਮਰੀਕਾ ਦੇ ਸ਼ਿਕਾਗੋ ‘ਚ ਐਤਵਾਰ ਤੜਕੇ ਇਕ ਪਾਰਕਿੰਗ ‘ਚ ਹੋਈ ਗੋਲ਼ੀਬਾਰੀ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਘੱਟੋ-ਘੱਟ 28 ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਸ਼ਿਕਾਗੋ ਤੋਂ ਕਰੀਬ 32.1 ਕਿਲੋਮੀਟਰ ਦੱਖਣ-ਪੱਛਮ ਵਿੱਚ ਵਿਲੋਬਰੁਕ ‘ਚ ਵਾਪਰੀ। ਡੂਪੇਜ ਕਾਉਂਟੀ ਸ਼ੈਰਿਫ ਦਫ਼ਤਰ ਦੇ ਡਿਪਟੀ ਚੀਫ ਐਰਿਕ ਸਵੈਨਸਨ ਨੇ ਕਿਹਾ, “ਘੱਟੋ-ਘੱਟ 29 ਲੋਕਾਂ ਨੂੰ ਗੋਲ਼ੀ ਮਾਰ ਲੱਗੀ। ਇਕ ਵਿਅਕਤੀ ਦੀ ਮੌਤ ਹੋ ਗਈ ਹੈ।” ਉਨ੍ਹਾਂ ਕਿਹਾ, ”ਗੋਲ਼ੀਬਾਰੀ ਦਾ ਕਾਰਨ ਸਪੱਸ਼ਟ ਨਹੀਂ ਹੈ। ਅਸੀਂ ਕਈ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ।”

ਸਵੈਨਸਨ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਹਾਲਤ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ। ਇਕ ਚਸ਼ਮਦੀਦ ਗਵਾਹ ਮਾਰਚੇਸ਼ੀਆ ਐਵਰੀ ਨੇ ਕਿਹਾ, “ਇੰਝ ਲੱਗਦਾ ਹੈ ਕਿ ਲੋਕ ਜੂਨਟੀਨਥ ਦੇ ਜਸ਼ਨ ਲਈ ਇਕੱਠੇ ਹੋਏ ਸਨ।” ਜਦੋਂ ਅਸੀਂ ਗੋਲ਼ੀਆਂ ਦੀ ਆਵਾਜ਼ ਸੁਣੀ, ਅਸੀਂ ਤੁਰੰਤ ਜ਼ਮੀਨ ‘ਤੇ ਲੇਟ ਗਏ ਅਤੇ ਆਵਾਜ਼ ਬੰਦ ਹੋਣ ਤੱਕ ਉੱਥੇ ਹੀ ਰਹੇ।” ਇਕ ਹੋਰ ਚਸ਼ਮਦੀਦ ਕਰੈਗ ਲੋਟਸੀ ਨੇ ਕਿਹਾ, ”ਹਰ ਕੋਈ ਭੱਜਣ ਲੱਗਾ। ਉਥੇ ਹਫੜਾ-ਦਫੜੀ ਮਚ ਗਈ।”

Add a Comment

Your email address will not be published. Required fields are marked *