26 ਦੋਸ਼ੀਆਂ ਤੇ ਜੰਗੀ ਅਪਰਾਧੀਆਂ ਨੂੰ ਫਾਂਸੀ ‘ਤੇ ਲਟਕਾਉਣ ਵਾਲਾ ‘ਜੱਲਾਦ’ ਰਿਹਾਅ

ਢਾਕਾ : ਬੰਗਲਾਦੇਸ਼ ਦੇ ਜੱਲਾਦ ਭੁਈਆਂ ਨੂੰ ਜੇਲ੍ਹ ‘ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਉਸ ਨੂੰ 1991 ’ਚ ਚੋਰੀ, ਡਕੈਤੀ ਅਤੇ ਕਤਲ ਦੇ ਦੋਸ਼ ’ਚ 42 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਬਾਅਦ ਉਸ ਨੂੰ 2001 ’ਚ ਜੇਲ੍ਹ ਵਿੱਚ ਜੱਲਾਦ ਵਜੋਂ ਨਿਯੁਕਤ ਕੀਤਾ ਗਿਆ ਸੀ। ਇਸ ਦੌਰਾਨ ਉਸ ਨੇ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੇ ਕਾਤਲਾਂ ਸਮੇਤ 26 ਦੋਸ਼ੀਆਂ ਅਤੇ ਜੰਗੀ ਅਪਰਾਧੀਆਂ ਨੂੰ ਫਾਂਸੀ ਦਿੱਤੀ ਸੀ। ਇਸ ਕਾਰਨ ਭੁਈਆਂ ਨੂੰ ਪੂਰੇ ਬੰਗਲਾਦੇਸ਼ ‘ਚ ਖਤਰਨਾਕ ਜੱਲਾਦ ਵਜੋਂ ਜਾਣਿਆ ਜਾਣ ਲੱਗਾ।

ਉਸ ਨੂੰ ਹਰ ਫਾਂਸੀ ਲਈ 2 ਮਹੀਨੇ ਦੀ ਰਾਹਤ ਦਿੱਤੀ ਗਈ ਸੀ। ਇਸ ਤੋਂ ਇਲਾਵਾ ਚੰਗੇ ਵਿਵਹਾਰ ਲਈ ਸਰਕਾਰ ਨੇ ਉਸ ਦੀ 10 ਸਾਲ ਦੀ ਸਜ਼ਾ ਮੁਆਫ਼ ਕਰ ਦਿੱਤੀ। ਭੁਈਆਂ ਡਕੈਤੀ ਅਤੇ ਕਤਲ ਦੇ ਮਾਮਲੇ ‘ਚ 3 ਦਹਾਕਿਆਂ ਤੋਂ ਵੱਧ ਸਮੇਂ ਦੀ ਸਜ਼ਾ ਕੱਟਣ ਤੋਂ ਬਾਅਦ ਬਾਹਰ ਆਇਆ ਹੈ। ਸ਼ਾਹਜਹਾਂ ਭੁਈਆਂ (74) ਨੇ ਢਾਕਾ ਕੇਂਦਰੀ ਜੇਲ੍ਹ ‘ਚੋਂ ਬਾਹਰ ਆਉਣ ‘ਤੇ ਮੀਡੀਆ ਨੂੰ ਦੱਸਿਆ ਕਿ ਉਹ ਬਹੁਤ ਚੰਗਾ ਮਹਿਸੂਸ ਕਰ ਰਿਹਾ ਹੈ। 1991 ਵਿੱਚ ਉਸ ਨੂੰ ਕਤਲ ਤੇ ਡਕੈਤੀ ਦੇ ਦੋਸ਼ ‘ਚ 42 ਸਾਲ ਦੀ ਸਜ਼ਾ ਸੁਣਾਈ ਗਈ ਸੀ। 2001 ਵਿੱਚ ਉਸ ਨੂੰ ਜੇਲ੍ਹ ਪ੍ਰਸ਼ਾਸਨ ਦੁਆਰਾ ਜੱਲਾਦ ਦਾ ਕੰਮ ਸੌਂਪਿਆ ਗਿਆ ਸੀ।

ਬੰਗਲਾਦੇਸ਼ ਸਰਕਾਰ ਨੇ ਉਸ ਵੱਲੋਂ ਦਿੱਤੀ ਗਈ ਹਰੇਕ ਫਾਂਸੀ ਲਈ ਉਸ ਦੀ ਸਜ਼ਾ ਨੂੰ 2 ਮਹੀਨੇ ਘਟਾ ਦਿੱਤਾ। ਇਸ ਤਰ੍ਹਾਂ ਉਸ ਦੀ ਸਜ਼ਾ ਘਟਾ ਕੇ 4 ਸਾਲ 4 ਮਹੀਨੇ ਹੋ ਗਈ। ਜੇਲ੍ਹ ਵਿੱਚ ਚੰਗੇ ਆਚਰਣ ਕਾਰਨ ਭੁਈਆਂ ਦੀ ਕਰੀਬ 10 ਸਾਲ ਦੀ ਸਜ਼ਾ ਮੁਆਫ਼ ਕਰ ਦਿੱਤੀ ਗਈ ਸੀ। ਜੱਲਾਦ ਵਜੋਂ ਆਪਣੇ ਕੰਮ ਦੌਰਾਨ ਭੁਈਆਂ ਨੇ ਬੰਗਲਾਦੇਸ਼ ਦੇ ਸੰਸਥਾਪਕ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੇ ਕਾਤਲਾਂ ਨੂੰ ਫਾਂਸੀ ਦਿੱਤੀ ਸੀ। ਇਸ ਨੇ ਮੀਡੀਆ ਦਾ ਵਧੇਰੇ ਧਿਆਨ ਉਸ ਵੱਲ ਖਿੱਚਿਆ।

Add a Comment

Your email address will not be published. Required fields are marked *