ਫ਼ਿਲਮ ਨਿਰਮਾਤਾ ਰਾਮਸਿਮਹਨ ਅਬੂਬਕਰ ਨੇ ਛੱਡੀ ਭਾਜਪਾ

ਤਿਰੂਵਨੰਤਪੁਰਮ – ਮਲਿਆਲਮ ਫ਼ਿਲਮ ਨਿਰਮਾਤਾ ਅਤੇ ਸੰਘ ਪਰਿਵਾਰ ਨਾਲ ਜੁੜੇ ਰਾਮਸਿਮਹਨ ਅਬੂਬਕਰ ਨੇ ਭਾਰਤੀ ਜਨਤਾ ਪਾਰਟੀ ਨੂੰ ਛੱਡਣ ਦਾ ਐਲਾਨ ਕੀਤਾ ਹੈ। ਰਾਮਸਿਮਹਨ ਨੇ ਦਸੰਬਰ 2021 ਵਿਚ ਇਸਲਾਮ ਤਿਆਗ ਦਿੱਤਾ ਸੀ ਅਤੇ ਆਪਣਾ ਨਾਂ ਅਲੀ ਅਕਬਰ ਤੋਂ ਬਦਲ ਕੇ ਰਾਮਸਿਮਹਨ ਅਬੂਬਕਰ ਰੱਖ ਲਿਆ ਸੀ। ਦੱਸ ਦਈਏ ਕਿ ਫ਼ਿਲਮ ਨਿਰਮਾਤਾ ਰਾਮਸਿਮਹਨ ਅਬੂਬਕਰ ਭਾਜਪਾ ਦੀ ਸੂਬਾ ਕਮੇਟੀ ਦੇ ਮੈਂਬਰ ਸਨ ਪਰ 2021 ਵਿੱਚ ਉਨ੍ਹਾਂ ਸਾਰੀਆਂ ਜਥੇਬੰਦਕ ਜ਼ਿੰਮੇਵਾਰੀਆਂ ਛੱਡ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਫੈਸਲੇ ‘ਤੇ ਜ਼ਿਆਦਾ ਰੌਲਾ ਪਾਉਣ ਦੀ ਲੋੜ ਨਹੀਂ ਕਿਉਂਕਿ ਉਹ ਕਿਤੇ ਨਹੀਂ ਜਾ ਰਹੇ। ਸਿਰਫ ਉਸ ਧਰਮ ਦੀ ਪਾਲਣਾ ਕਰਨਗੇ ਜੋ ਉਨ੍ਹਾਂ ਸਿੱਖਿਆ ਹੈ।

Add a Comment

Your email address will not be published. Required fields are marked *