ਕਬੱਡੀ ਦੇ ਉੱਭਰਦੇ ਜਾਫੀ ਬੀਰੀ ਢੈਪਈ ਦਾ ਹੋਇਆ ਭਿਆਨਕ ਐਕਸੀਡੈਂਟ

ਖੇਡ ਜਗਤ ਤੋਂ ਬਹੁਤ ਹੀ ਦੁਖਦਾਈ ਖ਼ਬਰ ਆ ਰਹੀ ਹੈ। ਕਬੱਡੀ ਖੇਡ ਦਾ ਉੱਭਰਦਾ ਜਾਫੀ ਬੀਰੀ ਢੈਪਈ ਦਾ ਪਿਛਲੀ ਦਿਨੀਂ ਬਹੁਤ ਭਿਆਨਕ ਐਕਸੀਡੈਂਟ ਹੋ ਗਿਆ ਸੀ। ਢੈਪਈ ਨੂੰ ਬਚਪਨ ਤੋਂ ਕਬੱਡੀ ਖੇਡ ਪ੍ਰਤੀ ਜਨੂੰਨ ਸੀ। ਉਸ ਨੇ ਬਚਪਨ ਤੋਂ ਹੀ ਕਬੱਡੀ ਖੇਡਣਾ ਸ਼ੁਰੂ ਕਰ ਦਿੱਤਾ ਸੀ।

ਉਸ ਨੇ ਬਹੁਤ ਹੀ ਮਿਹਨਤ ਸਕਦਾ ਆਪਣਾ ਸਰੀਰ ਕਬੱਡੀ ਲਈ ਤਿਆਰ ਕੀਤਾ। ਉਸ ਨੇ ਕਬੱਡੀ ਜਗਤ ‘ਚ ਕਈ ਸਫਲਤਾਵਾਂ ਹਾਸਲ ਕੀਤੀਆਂ ਜਿਸ ਦੀਆਂ ਗਵਾਹ ਉਸ ਦੀਆਂ ਜਿੱਤੀਆਂ ਟਰਾਫੀਆਂ ਹਨ। ਪੰਜਾਬ ਦੇ ਇਸ ਗੱਭਰੂ ਨੇ ਕੇਸ ਵੀ ਰੱਖੇ ਹੋਏ ਹਨ। ਇਹ ਉਭੜਦਾ ਖਿਡਾਰੀ ਆਈ. ਸੀ. ਯੂ. ‘ਚ ਦਾਖਲ ਹੈ। ਅਸੀਂ ਵਾਹਿਗੁਰੂ ਤੋਂ ਅਰਦਾਸ ਕਰਦੇ  ਹਾਂ ਕਿ ਇਹ ਖਿਡਾਰੀ ਸਿਹਤਯਾਬ ਹੋ ਕੇ ਮੁੜ ਕਬੱਡੀ ਗਰਾਊਂਡ ਦਾ ਸ਼ਿੰਗਾਰ ਬਣੇ ਤੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹੇ।

Add a Comment

Your email address will not be published. Required fields are marked *