ਹੁਣ ਕਾਰਾਂ ‘ਚ ਵੀ ਹੋਵੇਗੀ ChatGPT ਦੀ ਵਰਤੋਂ

ਤਕਨਾਲੋਜੀ ਦੀ ਲਗਾਤਾਰ ਹੋ ਰਹੀ ਤਰੱਕੀ ਨਾਲ ਭਵਿੱਖ ਵਿਚ ਹਰ ਖੇਤਰ ਵਿਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ। ਵੱਡੀਆਂ-ਵੱਡੀਆਂ ਕੰਪਨੀਆਂ ਵੱਖ-ਵੱਖ ਕੰਮਾਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ‘ਤੇ ਜ਼ੋਰ ਦੇਣ ਲੱਗ ਪਈਆਂ ਹਨ। ਇਸੇ ਤਹਿਤ Mercedes-Benz ਤੇ Microsoft ਨੇ ਇਕ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਦੋਹਾਂ ਵੱਲੋਂ ਸਾਂਝੇ ਤੌਰ ‘ਤੇ ਗੱਡੀਆਂ ਵਿਚ ChatGPT ਦੀ ਵਰਤੋਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। 

Mercedes-Benz ਤੇ Microsoft ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਅਮਰੀਕਾ ‘ਚ ਕਾਰ ਵਿਚ ChatGPT ਆਰਟੀਫੀਸ਼ੀਅਲ ਇਟੈਲੀਜੈਂਸ ਦੀ ਵਰਤੋਂ ਦਾ ਪ੍ਰਯੋਗ ਕਰਨ ਲਈ ਭਾਈਵਾਲੀ ਕਰ ਰਹੇ ਹਨ। ਇਸ ਤਹਿਤ ਇਕ ਬੀਟਾ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਯੂ.ਐੱਸ. ਅੰਦਰ 9 ਲੱਖ ਤੋਂ ਵੱਧ ਵਾਹਨਾਂ ਲਈ ਉਪਲਬਧ ਹੋਵੇਗਾ।

ਕੰਪਨੀ ਵੱਲੋਂ ਜਾਰੀ ਇਕ ਬਿਆਨ ਮੁਤਾਬਕ, “ਮਰਸੀਡੀਜ਼-ਬੈਂਜ਼ ਵਿਚ MBUX Voice Assistant ਵਿਚ ChatGPT ਦੀ ਵਰਤੋਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਨਾਲ ਹੁਣ ਇਹ ਨਾ ਸਿਰਫ਼ ਵੁਆਇਸ ਕਮਾਂਡਾਂ ਮੁਤਾਬਕ ਕੰਮ ਕਰੇਗਾ, ਸਗੋਂ ਬੋਲ ਕੇ ਉਸ ਦੇ ਜਵਾਬ ਵੀ ਦੇਵੇਗਾ। ਛੇਤੀ ਹੀ ਕਾਰ ਚਾਲਕ ਆਪਣੇ ਵੁਆਇਸ ਅਸੀਸਟੈਂਟ ਤੋਂ ਆਪਣੀ ਮੰਜ਼ਿਲ ਬਾਰੇ ਪੁੱਛ ਸਕਣਗੇ, ਕਿਸੇ ਪਕਵਾਨ ਨੂੰ ਬਣਾਉਣ ਦਾ ਤਰੀਕਾ ਜਾਂ ਕਿਸੇ ਹੋਰ ਸਵਾਲ ਦਾ ਜਵਾਬ ਲੈ ਸਕਣਗੇ, ਉਹ ਵੀ ਆਪਣੇ ਹੱਥ ਗੱਡੀ ਦੇ ਸਟੇਅਰਿੰਗ ਅਤੇ ਅੱਖਾਂ ਸੜਕ ‘ਤੇ ਰੱਖਦੇ ਹੋਏ।”

ਫ਼ਿਲਹਾਲ ਇਹ ਪ੍ਰੋਗਰਾਮ ਸਿਰਫ਼ ਯੂ.ਐੱਸ. ਵਿਚ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਗਾਹਕਾਂ ਲਈ ਇਹ ਵਿਕਲਪਿਕ ਬੀਟਾ ਪ੍ਰੋਗਰਾਮ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ। ਇਸ ਪ੍ਰੋਗਰਾਮ ਨਾਲ ਜੁੜਣ ਲਈ ਗਾਹਕ ਕੰਪਨੀ ਦੇ ਐਪ Mercedes me ‘ਤੇ ਆਪਣਾ ਨਾਂ ਦਰਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਉਹ ਆਪਣੇ ਵਾਹਨ ਤੋਂ ਵੀ ਇਕ ਵੁਆਇਸ ਕਮਾਂਡ ਦੇ ਕੇ ਇਸ ਨਾਲ ਜੁੜ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਬੱਸ ਕਹਿਣਾ ਹੋਵੇਗਾ, “ਹੇ ਮਰਸੀਡੀਜ਼, ਆਈ ਵਾਂਟ ਟੂ ਜੁਆਇਨ ਦਿ ਬੀਟਾ ਪ੍ਰੋਗਰਾਮ।”

Add a Comment

Your email address will not be published. Required fields are marked *