ਪੰਜਾਬ ਪਹੁੰਚੀ ਬ੍ਰਿਟਿਸ਼ ਰੈਪਰ Stefflon Don ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ

ਜਲੰਧਰ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ‘ਬਰਥ ਐਨਵਰਸਰੀ’ ਮੌਕੇ ਬ੍ਰਿਟਿਸ਼ ਰੈਪਰ Stefflon Don ਵੀ ਪੰਜਾਬ ਪਹੁੰਚੀ ਅਤੇ ਉਸ ਨੇ ਮਾਨਸਾ ਦੇ ਪਿੰਡ ਮੂਸਾ ਪਹੁੰਚ ਕੇ ਸਿੱਧੂ ਦੇ ਮਾਪਿਆਂ ਨਾਲ ਮੁਲਾਕਾਤ ਵੀ ਕੀਤੀ। ਇਸ ਤੋਂ ਇਲਾਵਾ ਉਸ ਨੇ ਗਰੀਬ ਤੇ ਲੋੜਵੰਦ ਲੋਕਾਂ ਦੀ ਮਦਦ ਵੀ ਕੀਤੀ। ਹੁਣ Stefflon Don ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਗੁਰੂ ਘਰ ਦੇ ਦਰਸ਼ਨ ਕਰਦੀ ਵਿਖਾਈ ਦੇ ਰਹੀ ਹੈ।

ਦਰਅਸਲ, Stefflon Don ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਸੀ। ਇਸ ਦੌਰਾਨ ਇਸ ਨੇ ਗੁਰੂ ਘਰ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ Stefflon Don ਚਿੱਟੇ ਰੰਗ ਦੇ ਪਹਿਰਾਵੇ ‘ਚ ਨਜ਼ਰ ਆਈ ਸੀ। ਇਸ ਦੌਰਾਨ ਦੀਆਂ ਕਈ ਵੀਡੀਓਜ਼ ਤੇ ਤਸਵੀਰਾਂ Stefflon Don ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੀ ਸਟੋਰੀ ‘ਤੇ ਸਾਂਝੀਆਂ ਕੀਤੀਆਂ ਹਨ।  Stefflon Don ਦੇ ਪੰਜਾਬੀ ਪਹਿਰਾਵੇ ਨੂੰ ਵੇਖ ਕੇ ਲੋਕ ਉਸ ਦੀ ਕਾਫ਼ੀ ਤਾਰੀਫ ਕਰ ਰਹੇ ਹਨ। ਇਸ ਪਹਿਰਾਵੇ ‘ਚ  Stefflon Don ਕਾਫ਼ੀ ਜੱਚ ਰਹੀ ਸੀ। ਲੋਕ ਵੀ ਕੁਮੈਂਟ ਕਰਕੇ ਉਸ ਦੀ ਰੱਜ ਕੇ ਤਾਰੀਫ ਕਰ ਰਹੇ ਹਨ। ਦੱਸ ਦਈਏ ਕਿ Stefflon Don ਦੀਆਂ ਬੀਤੇ ਕੁਝ ਦਿਨ ਪਹਿਲਾਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਈਆਂ ਸਨ, ਜਿਨ੍ਹਾਂ ‘ਚ ਉਹ ਲੋਕਾਂ ਦੀ ਮਾਲੀ ਸਹਾਇਤਾ ਕਰਦੀ ਨਜ਼ਰ ਆਈ ਸੀ। ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਹਾਲੀਵੁੱਡ ਦੀਆਂ ਕਈ ਪ੍ਰਸਿੱਧ ਹਸਤੀਆਂ ਚਰਨ ਕੌਰ ਤੇ ਬਲਕੌਰ ਸਿੰਘ ਨੂੰ ਮਿਲਣ ਮੂਸਾ ਪਿੰਡ ਪਹੁੰਚ ਰਹੀਆਂ ਹਨ। 

Add a Comment

Your email address will not be published. Required fields are marked *