ਮੀਰਾਬਾਈ ਤੇ ਬਿੰਦਿਆਰਾਨੀ ਦਾ ਅਮਰੀਕਾ ’ਚ ਪ੍ਰੈਕਟਿਸ ਦਾ ਪ੍ਰਸਤਾਵ ਮਨਜ਼ੂਰ
June 14, 2023
ਨਵੀਂ ਦਿੱਲੀ– ਖੇਡ ਮੰਤਰਾਲਾ ਨੇ ਟਾਰਗੈੱਟ ਓਲੰਪਿਕ ਪੋਡੀਅਮ ਯੋਜਨਾ ’ਚ ਸ਼ਾਮਲ ਵੇਟਲਿਫਟਰ ਮੀਰਾਬਾਈ ਚਾਨੂ ਤੇ ਬਿੰਦਿਆਰਾਨੀ ਦੇਵੀ ਨੂੰ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਲਈ ਅਮਰੀਕਾ ’ਚ ਪ੍ਰੈਕਟਿਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲ ਹੀ ਵਿਚ ਮਿਸ਼ਨ ਓਲੰਪਿਕ ਸੈੱਲ (ਐੱਮ. ਓ. ਸੀ.) ਦੀ ਮੀਟਿੰਗ ਦੌਰਾਨ ਇਹ ਮਨਜ਼ੂਰੀ ਦਿੱਤੀ ਗਈ।
ਓਲੰਪਿਕ ਤਮਗਾ ਜੇਤੂ ਮੀਰਾਬਾਈ ਤੇ ਰਾਸ਼ਟਰਮੰਡਲ ਖੇਡਾਂ ਦੀ ਤਮਗਾ ਜੇਤੂ ਬਿੰਦਿਆਰਾਨੀ ਸੇਂਟ ਲੂਈਸ ਸਥਿਤ ਸਕਵਾਟ ਯੂਨੀਵਰਸਿਟੀ ’ਚ ਡਾਕਟਰ ਆਰੋਨ ਹੋਰਸਚਿਗ ਦੇ ਨਾਲ ਪ੍ਰੈਕਟਿਸ ਕਰਨਗੀਆਂ। ਇਸ ਦੇ ਨਾਲ ਹੀ ਕੋਚ ਵਿਜੇ ਕੁਮਾਰ ਤੇ ਫਿਜ਼ੀਓ ਤਸਨੀਮ ਜਾਯੇਦ ਵੀ ਜਾਣਗੇ। ਇਨ੍ਹਾਂ ਦੇ ਹਵਾਈ ਕਿਰਾਏ, ਰਹਿਣ ਤੇ ਖਾਣ, ਡਾਕਟਰੀ ਬੀਮਾ, ਸਥਾਨਕ ਆਵਾਜਾਈ ਦਾ ਖਰਚ, ਜਿਮ ’ਤੇ ਡਾਕਟਰ ਦਾ ਖਰਚ ਸਰਕਾਰ ਚੁੱਕੇਗੀ।

