ਕੈਨੇਡਾ ਵਿਚ ਭਗਵਤ ਕਥਾ ਦਾ ਆਯੋਜਨ

ਵਿਸ਼ਵ ਸ਼ਾਂਤੀ ਮਿਸ਼ਨ ਕੈਨੇਡਾ ਦੀ ਸਰਪ੍ਰਸਤੀ ਵਿਚ ਪੂਜਨੀਕ ਸ਼੍ਰੀ ਦੇਵਕੀਨੰਦਨ ਠਾਕੁਰ ਜੀ ਮਹਾਰਾਜ ਦੀ ਪਵਿੱਤਰ ਅਗਵਾਈ ਵਿਚ  ਕੈਨੇਡਾ ਦੇ ਟੋਰਾਂਟੋ ਵਿਚ ਭਗਵਤ ਕਥਾ ਦਾ ਆਯੋਜਨ ਕੀਤਾ ਗਿਆ। ਇਸ ਭਗਵਤ ਕਥਾ ਦੇ ਸਮਾਪਤੀ ਦਿਵਸ ‘ਤੇ ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਪੀਅਰੇ ਪੋਇਲੀਵਰ ਸ਼ਾਮਲ ਹੋਏ। ਪੀਅਰੇ ਨੇ ਕਥਾ ਵਿਚ ਪਹੁੰਚ ਕੇ ਪੂਜਨੀਕ ਮਹਾਰਾਜ ਤੋਂ ਕਥਾ ਸੁਣੀ ਅਤੇ ਉਹਨਾਂ ਨੂੰ ਸਨਮਾਨਿਤ ਕਰ ਉਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। 

ਮਹਾਰਾਜ ਨੇ ਉਹਨਾਂ ਸਾਹਮਣੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਲੈਕੇ ਗੱਲ ਕੀਤੀ ਅਤੇ ਕਿਹਾ ਕਿ ਤੁਹਾਡੇ ਨਾਲ ਸਾਡਾ ਅਤੇ ਹਿੰਦੂ ਕਮੇਟੀ ਦਾ ਪੂਰਾ ਸਮਰਥਨ ਰਹੇਗਾ। ਇਸ ਮਗਰੋਂ ਮਹਾਰਾਜ ਨੇ ਉਹਨਾਂ ਨੂੰ ਭਵਿੱਖ ਵਿਚ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਭਾਰਤ ਦੇ ਨਾਲ ਚੰਗੇ ਸਬੰਧ ਸਥਾਪਿਤ ਕਰਨ ਦੀ ਅਪੀਲ ਕੀਤੀ। 

ਇਸ ਭਗਵਤ ਕਥਾ ਦੇ ਪ੍ਰਮੁੱਖ ਆਯੋਜਕ ਰਾਕੇਸ਼ ਕੁਮਾਰ ਸ਼ਰਮਾ, ਨੈਸ਼ਨਲ ਐਗਜ਼ੀਕਿਊਟਿਵ ਕੈਨੇਡਾ ਇੰਡੀਆ ਗਲੋਬਲ ਫੋਰਮ ਅਤੇ ਰਾਸ਼ਟਰੀ ਪ੍ਰਧਾਨ ਭਾਰਤੀ ਮੋਦੀ ਆਰਮੀ ਕੈਨੇਡਾ ਅਤੇ ਸ਼੍ਰੀ ਦਿਨੇਸ਼ ਗੌਤਮ ਡਾਇਰੈਕਟਰ ਵਿਸ਼ਵ ਸ਼ਾਂਤੀ ਟਰੱਸਟ ਕੈਨੇਡਾ ਸਨ। ਕੈਨੇਡਾ ਦੇ ਬ੍ਰੈਮਪਟਨ ਸ਼ਹਿਰ ਵਿਚ ਆਯੋਜਿਤ ਭਗਵਤ ਕਥਾ ਵਿੱਚ 2500 ਸ਼ਰਧਾਲੂ ਮੌਜੂਦ ਸਨ। ਪੀਅਰੇ ਨੇ ਆਪਣੇ ਸੰਬੋਧਨ ਵਿਚ ਕੈਨੇਡਾ ਵਿੱਚ ਹਿੰਦੂ ਫੋਬੀਆ ਬਾਰੇ ਵੀ ਗੱਲ ਕੀਤੀ। ਉਸਨੇ ਭਾਰਤ-ਕੈਨੇਡਾ ਸਬੰਧਾਂ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਉਹ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਸੁਧਾਰ ਕਰੇਗਾ। ਪੀਅਰੇ ਮੁਤਾਬਕ ਉਹ ਹਿੰਦੂ ਭਾਈਚਾਰੇ ਨਾਲ ਕੰਮ ਕਰਨਾ ਚਾਹੁੰਦਾ ਹੈ ਅਤੇ ਕੈਨੇਡਾ ਵਿੱਚ ਹਿੰਦੂ ਭਾਈਚਾਰੇ ਦੇ ਯੋਗਦਾਨ ਨੂੰ ਮਾਨਤਾ ਦੇਣਾ ਚਾਹੁੰਦਾ ਹੈ। ਉਹ ਆਉਣ ਵਾਲੇ ਸਮੇਂ ਵਿੱਚ ਮੋਦੀ ਜੀ ਨੂੰ ਮਿਲਣਾ ਪਸੰਦ ਕਰਨਗੇ। 

Add a Comment

Your email address will not be published. Required fields are marked *