ਕਸ਼ਮੀਰੀ ਪੰਡਿਤ ਲੜਕੀਆਂ ਗੱਡ ਰਹੀਆਂ ਨੇ ਸਫਲਤਾ ਦੇ ਝੰਡੇ

ਜ਼ਿਲਾ ਬੜਗਾਮ ਦੇ ਸ਼ੇਖਪੁਰਾ ਪੰਡਿਤ ਕਾਲੋਨੀ ’ਚ ਰਹਿੰਦੀ ਮਹਿਕ ਭਾਨ ਖੋ-ਖੋ ਦੀ ਨੈਸ਼ਨਲ ਖਿਡਾਰਨ ਵੀ ਹੈ। ਅਜੇ ਹਿਸਟਰੀ ਆਫ ਆਨਰਸ ਕਰ ਰਹੀ ਮਹਿਕ ਕਸ਼ਮੀਰੀ ਪੰਡਿਤ ਲੜਕੀਆਂ ਲਈ ਆਈਕਾਨ ਬਣੀ ਹੋਈ ਹੈ। ਸ਼ੇਖਪੁਰਾ ਇਲਾਕਾ ਕਦੇ ਕਸ਼ਮੀਰੀ ਪੰਡਿਤਾਂ ਲਈ ਅਣਚਾਹੀਆਂ ਘਟਨਾਵਾਂ ਦਾ ਗਵਾਹ ਰਹਿੰਦਾ ਸੀ ਪਰ ਮਹਿਕ ਹੁਣ ਇਨ੍ਹਾਂ ਇਲਾਕਿਆਂ ’ਚ ਲੜਕੀਆਂ ਨੂੰ ਜਾਗਰੂਕ ਕਰਨ ਦੀ ਭਰਪੂਰ ਕੋਸ਼ਿਸ਼ ਕਰ ਰਹੀ ਹੈ।

ਮਹਿਕ ਦਾ ਕਹਿਣ ਹੈ ਕਿ ਸੋਸਾਇਟੀ ’ਚ ਅਜੇ ਵੀ ਲੜਕੀਆਂ ਨੂੰ ਵਾਰ-ਵਾਰ ਟੋਕਣ ਦਾ ਰਿਵਾਜ਼ ਹੈ। ਜੇਕਰ ਕੋਈ ਲੜਕੀ ਖੁਦ ਅੱਗੇ ਵਧਦੀ ਹੈ ਤਾਂ ਉਸ ਨੂੰ ਰੋਕ ਦਿੱਤਾ ਜਾਂਦਾ ਹੈ। ਗਰਾਊਂਡ ਲੈਵਲ ’ਤੇ ਲੜਕੀਆਂ ਦੇ ਹਾਲਾਤ ਠੀਕ ਨਹੀਂ ਹਨ। ਇਤਿਹਾਸ ਗਵਾਹ ਹੈ ਕਿ ਸਮਾਜ ਨੂੰ ਬਣਾਉਣ ਤੇ ਚਲਾਉਣ ’ਚ ਮਹਿਲਾਵਾਂ ਦਾ ਬਰਾਬਰ ਯੋਗਦਾਨ ਰਿਹਾ ਹੈ। ਤੁਸੀਂ ਸਾਵਿਤ੍ਰੀ ਬਾਈ ਫੂਲੇ, ਇੰਦਰਾ ਗਾਂਧੀ, ਕਸ਼ਮੀਰ ਦੀ ਰਾਣੀ ਕੋਟਾ ਬਾਈ, ਰਜੀਆ ਸੁਲਤਾਨਾ ਨੂੰ ਦੇਖ ਸਕਦੇ ਹੋ।

ਮਹਿਕ ਦੱਸਦੀ ਹੈ ਕਿ ਮਾਂ ਫਿਜ਼ੀਕਲ ਐਜੂਕੇਸ਼ਨ ਅਧਿਆਪਿਕਾ ਹੈ। ਮੈਨੂੰ ਬਚਪਨ ਤੋਂ ਹੀ ਖੇਡਣਾ ਕਾਫੀ ਪਸੰਦ ਹੈ। ਮਾਂ-ਬਾਪ ਨੇ ਕਦੇ ਟੋਕਿਆ ਵੀ ਨਹੀਂ। ਉਹ ਕਹਿੰਦੀ ਸੀ ਕਿ ਸੋਸਾਇਟੀ ਬੋਲਦੀ ਹੈ, ਬੋਲਦੀ ਰਹੇਗੀ ਪਰ ਤੁਸੀਂ ਫੋਕਸ ਕਰੋ। ਪਹਿਲੀ ਵਾਰ ਛੇਵੀਂ ਕਲਾਸ ’ਚ ਸਟੇਟ ਲੈਵਲ ’ਤੇ ਖੇਡੀ ਸੀ। ਤਦ ਰਾਜੌਰੀ, ਬੜਗਾਮ, ਕਸ਼ਮੀਰ, ਸ੍ਰੀਨਗਰ ਤੋਂ ਬੱਚੇ ਖੇਡਣ ਆਏ ਸਨ। ਉੱਥੇ ਜਿੱਤਣ ਨਾਲ ਹੌਸਲਾ ਵਧਿਆ ਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ।

ਮਹਿਕ ਨੇ ਦੱਸਿਆ ਕਿ ਮੈਂ ਜਦੋਂ ਚੌਥੀ ਕਲਾਸ ’ਚ ਸੀ ਤਾਂ ਆਦਤਨ ਕਾਪੀ ’ਤੇ ਕੁਝ ਨਾ ਕੁਝ ਉਕੇਰਦੀ ਰਹਿੰਦੀ ਸੀ। ਮੇਰੀ ਅਧਿਆਪਕ ਨੇ ਇਹ ਦੇਖਿਆ ਤਾਂ ਕਿਹਾ ਕਿ ਤੁਸੀਂ ਵੱਖ ਤੋਂ ਕਾਪੀ ਲਗਾਓ ਤੇ ਉਸ ਨੂੰ ਮੇਂਟੇਨ ਕਰੋ। ਕਿਉਂਕਿ ਸੋਸਾਇਟੀ ’ਚ ਮੈਂ ਲੜਕੀਆਂ ਦੇ ਨਾਲ ਪੱਖਪਾਤ ਦੇਖਿਆ ਸੀ ਤੇ ਅਜਿਹੇ ’ਚ ਮਨ ’ਚ ਕਈ ਤਰ੍ਹਾਂ ਦੇ ਜਜ਼ਬਾਤ ਹੁੰਦੇ ਸਨ। ਇਨ੍ਹਾਂ ਜਜ਼ਬਾਤਾਂ ਨੂੰ ਜਦੋਂ ਮੈਂ ਜ਼ੁਬਾਨ ਨਹੀਂ ਦੇ ਸਕੀ ਤਾਂ ਕਲਮ ਚੁੱਕ ਲਈ। ਇਸ ਨਾਲ ਇਕ ਸ਼ਾਇਰ ਦਾ ਜਨਮ ਹੋਇਆ।

ਮਹਿਕ ਨੇ ਕਸ਼ਮੀਰ ’ਚ ਪੰਡਿਤਾਂ ਦੇ ਹਾਲਾਤ ਤੇ ਪਲਾਇਨ ’ਤੇ ਕਿਹਾ ਕਿ ਮੈਂ ਕਸ਼ਮੀਰ ’ਚ ਹੀ ਪਲੀ-ਵਧੀ ਹਾਂ। ਇਸ ’ਤੇ ਮੈਨੂੰ ਮਾਣ ਹੈ। ਸਾਡੇ ਪੂਰਵਜ ਇੱਥੇ ਰਹਿੰਦੇ ਸਨ। ਹਾਂ, ਸਾਨੂੰ ਮੁਸ਼ਕਿਲਾਂ ਜ਼ਰੂਰ ਹੋਈਆਂ ਪਰ ਇਸ ਦੇ ਬਾਵਜੂਦ ਅਸੀਂ ਆਪਣਾ ਘਰ ਨਹੀਂ ਛੱਡਿਆ। ਆਪਣੀ ਧਰਤੀ ਨੂੰ ਛੱਡਣਾ ਚੰਗੀ ਗੱਲ ਨਹੀਂ। ਹਾਲਾਤ ਪਹਿਲਾਂ ਠੀਕ ਨਹੀਂ ਸੀ ਜਾਂ ਸ਼ਾਇਦ ਅੱਜ ਵੀ ਠੀਕ ਨਾ ਹੋਣ ਪਰ ਅਸੀਂ ਫਿਰ ਤੋਂ ਇੱਥੇ ਰਹਿੰਦੇ ਹਾਂ ਤੇ ਰਹਿਣਾ ਵੀ ਚਾਹਾਂਗੇ।

ਮਹਿਕ ਪ੍ਰਸ਼ਾਸਕ ਬਣਨਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਮੈਂ ਛੋਟੇ-ਛੋਟੇ ਕਸਬਿਆਂ ’ਚ ਜਾਣਾ ਚਾਹੁੰਦੀ ਹਾਂ ਤਾਂ ਕਿ ਲੋਕਾਂ ਦੀ ਮਦਦ ਕਰ ਸਕਾਂ। ਮੇਰਾ ਟੀਚਾ ਰਹੇਗਾ ਕਿ ਔਰਤ ਨੂੰ ਇੱਜ਼ਤ ਦਿਓ, ਉਸ ਨੂੰ ਸਪੋਰਟ ਕਰੋ। ਉਸ ਨੂੰ ਉੱਡਣ ਦਿਓ, ਜਿੱਥੇ ਉਹ ਉੱਡਣਾ ਚਾਹੁੰਦੀ ਹੈ। ਕਿਉਂਕਿ ਇਹ ਮਾਡਰਨ ਯੁੱਗ ਹੈ ਹੈ ਤਾਂ ਅਜਿਹੇ ’ਚ ਸਾਨੂੰ ਮਾਈਂਡ ਸੈੱਟ ਬਦਲਣ ਦੀ ਲੋੜ ਹੈ।

ਲੜਕੀਆਂ ਨੂੰ ਜੇਕਰ ਅੱਗੇ ਆਉਣਾ ਹੈ ਤਾਂ ਇਸਦੇ ਲਈ ਉਨ੍ਹਾਂ ਨੂੰ ਕੋਸ਼ਿਸ਼ ਵੀ ਖੁਦ ਹੀ ਕਰਨੀ ਪਵੇਗੀ। ਅੱਜ ਕੱਲ ਬਹੁਤ ਸਾਰੇ ਮਾਧਿਅਮ ਹਨ, ਜਿਨ੍ਹਾਂ ਤੋਂ ਉਹ ਸਿੱਖ ਸਕਦੀਆਂ ਹਨ, ਜਿਵੇਂ ਯੂ-ਟਿਊਬ ਹੈ। ਤੁਸੀਂ ਜੋ ਬਣਨਾ ਚਾਹੁੰਦੇ ਹੋ, ਉਸ ਦੇ ਰਸਤੇ ਦੇਖੋ, ਲੋਕਾਂ ਦੇ ਤਜਰਬੇ ਦੇਖੋ, ਮੁਸ਼ਕਿਲਾਂ ਤੇ ਉਨ੍ਹਾਂ ਦੇ ਹੱਲ ਦੇਖੋ। ਜੇਕਰ ਤੁਸੀਂ ਖੁਦ ਕੋਸ਼ਿਸ਼ ਕਰਨਾ ਸ਼ੁਰੂ ਕਰ ਦੇਵੋਗੇ ਤਾਂ ਤੁਹਾਨੂੰ ਕੋਈ ਰੋਕ ਨਹੀਂ ਸਕੇਗਾ।

Add a Comment

Your email address will not be published. Required fields are marked *