UK ‘ਚ ਪੰਜਾਬੀ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ MP ਵਿਕਰਮਜੀਤ ਸਿੰਘ ਸਾਹਨੀ

ਲੰਡਨ : ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਬ੍ਰਿਟੇਨ ਸਥਿਤ ਆਕਸਫੋਰਡ ਅਤੇ ਕੈਂਬਰਿਜ ਯੂਨੀਵਰਸਿਟੀਆਂ ਵਿੱਚ ਉਚੇਰੀ ਪੜ੍ਹਾਈ ਲਈ ਦਾਖ਼ਲਾ ਲੈਣ ਵਾਲੇ ਪੰਜਾਬ ਦੇ ਵਿਦਿਆਰਥੀਆਂ ਦੀ ਮਦਦ ਲਈ ਇਕ ਸਿੱਖਿਆ ਫੰਡ ਬਣਾਉਣ ਦਾ ਐਲਾਨ ਕਰਦਿਆਂ 1,00,000 ਪੌਂਡ ਦੇ ਸ਼ੁਰੂਆਤੀ ਯੋਗਦਾਨ ਦਾ ਐਲਾਨ ਕੀਤਾ ਹੈ। ਸਾਹਨੀ ਨੂੰ ਸੋਮਵਾਰ ਨੂੰ ਲੰਡਨ ਵਿੱਚ ‘ਸਿੱਖ ਫੋਰਮ ਇੰਟਰਨੈਸ਼ਨਲ’ ਵੱਲੋਂ ਕਰਵਾਏ ਗਏ ਇਕ ਸਮਾਗਮ ਵਿੱਚ ‘ਸਿੱਖ ਆਫ ਦਾ ਈਅਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਇਸ ਫੰਡ ਦਾ ਤਾਲਮੇਲ ਬ੍ਰਿਟੇਨ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੁਰਾਈਸਵਾਮੀ ਦੀ ਅਗਵਾਈ ਵਿਚ ਵਿਸ਼ਵ ਪੰਜਾਬੀ ਸੰਸਥਾ (ਡਬਲਯੂ.ਪੀ.ਓ.) ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਸਾਹਨੀ ਨੇ ਕਿਹਾ, “ਮੈਂ ਬ੍ਰਿਟੇਨ ਵਿਚ ਸਿੱਖ ਫੋਰਮ ਅਤੇ ਵਿਸ਼ਵ ਪੰਜਾਬੀ ਸੰਸਥਾ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਡੇ ਪੰਜਾਬ ਦੇ ਆਰਥਿਕ ਤੌਰ ‘ਤੇ ਕਮਜ਼ੋਰ ਵਿਦਿਆਰਥੀਆਂ ਲਈ ਆਕਸਫੋਰਡ ਅਤੇ ਕੈਂਬਰਿਜ ਵਿੱਚ ਉਚੇਰੀ ਪੜ੍ਹਾਈ ਕਰਨ ਲਈ ਇੱਕ ਐਜੂਕੇਸ਼ਨ ਫੰਡ ਸਥਾਪਤ ਕਰਨ।” ਉਨ੍ਹਾਂ ਕਿਹਾ, “ਮੈਂ ਇਸ ਪਹਿਲਕਦਮੀ ਦਾ ਪੂਰੇ ਦਿਲ ਨਾਲ ਸਮਰਥਨ ਕਰਦੇ ਹੋਏ 100,000 ਪੌਂਡ ਦੇ ਮਾਮੂਲੀ ਯੋਗਦਾਨ ਦੀ ਘੋਸ਼ਣਾ ਕਰਦਾ ਹਾਂ।”

Add a Comment

Your email address will not be published. Required fields are marked *