ਸਿਡਨੀ ‘ਚ ਖ਼ਾਲਿਸਤਾਨ ਰੈਫਰੈਂਡਮ ਦਾ ਆਯੋਜਨ

 ਆਸਟ੍ਰੇਲੀਆ ਵਿਖੇ ਸਿਡਨੀ ਸ਼ਹਿਰ ਵਿਚ ਖ਼ਾਲਿਸਤਾਨ ਰੈਫਰੈਂਡਮ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਵਿਚ ਵੱਡੀ ਗਿਣਤੀ ਵਿਚ ਖ਼ਾਲਿਸਤਾਨ ਸਮਰਥਕਾਂ ਨੇ ਹਿੱਸਾ ਲਿਆ। ਇਸ ਦੌਰਾਨ ਖ਼ਾਲਿਸਤਾਨੀ ਸਮਰਥਕ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਨਜ਼ਰ ਆਏ। ਖ਼ਾਲਿਸਤਾਨ ਰੈਫਰੈਂਡਮ ਸਿਡਨੀ ਤੋਂ ਦੂਰ-ਦੁਰਾਡੇ ਇਕ ਉਸਾਰੀ ਵਾਲੀ ਥਾਂ ‘ਤੇ ਹੋਇਆ।। ਪ੍ਰਬੰਧਕਾਂ ਨੇ ਮੁਫਤ ਬੱਸਾਂ ਜ਼ਰੀਏ ਲੋਕਾਂ ਨੂੰ ਵੱਡੀ ਗਿਣਤੀ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ। ਮੈਲਬੌਰਨ ਅਤੇ ਬ੍ਰਿਸਬੇਨ ਦੇ ਰੈਫਰੈਂਡਮ ਵਿਚ ਵੋਟਿੰਗ ਕਰ ਚੁੱਕੇ ਜਾਣੇ-ਪਛਾਣੇ ਚਿਹਰੇ ਵੀ ਇਸ ਵਿਚ ਸ਼ਾਮਲ ਹੋਏ। 

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਸਟ੍ਰੇਲੀਆ ਫੇਰੀ ਤੋਂ ਬਾਅਦ ਖਾਲਿਸਤਾਨ ਸਮਰਥਕਾਂ ਨੂੰ ਵੱਡਾ ਝਟਕਾ ਲੱਗਾ ਹੈ।  ਸਿਡਨੀ ਮੇਸੋਨਿਕ ਸੈਂਟਰ (ਐੱਸ.ਐੱਮ.ਸੀ.) ਨੇ ਵਿਵਾਦਤ ਸੰਗਠਨ ਸਿੱਖਸ ਫਾਰ ਜਸਟਿਸ ਦੇ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ। ਸਿਡਨੀ ਵਿੱਚ ਪ੍ਰਸਤਾਵਿਤ ਸੰਗਠਨ ਦੇ ਜਨਮਤ ਲਈ ਪ੍ਰਸਤਾਵਿਤ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਸੀ। ਤੁਹਾਨੂੰ ਦੱਸ ਦਈਏ ਇਹ ਪ੍ਰੋਗਰਾਮ 4 ਜੂਨ ਨੂੰ ਸਿਡਨੀ ਮੇਸੋਨਿਕ ਸੈਂਟਰ ‘ਚ ਆਯੋਜਿਤ ਹੋਣਾ ਸੀ।

Add a Comment

Your email address will not be published. Required fields are marked *