ਘੱਲੂਘਾਰਾ ਦਿਵਸ : ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਨਤਮਸਤਕ ਹੋਈ ਸੰਗਤ
June 6, 2023
ਅੰਮ੍ਰਿਤਸਰ : ਘੱਲੂਘਾਰਾ ਦਿਵਸ ਦੀ ਯਾਦ ‘ਚ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੋਏ ਧਾਰਮਿਕ ਸਮਾਗਮ ਦੌਰਾਨ ਭਾਰੀ ਇਕੱਠ ‘ਚ ਪਹੁੰਚੀਆਂ ਸੰਗਤਾਂ ਅਤੇ ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ ਆਗੂ ਪਹੁੰਚੇ। ਦੱਸਣਯੋਗ ਹੈ ਕਿ ਮਾਹੌਲ ਕਿਸੇ ਵੀ ਤਰ੍ਹਾਂ ਨਾਲ ਵਿਗੜੇ ਨਾ, ਇਸ ਲਈ ਭਾਰੀ ਮਾਤਰਾ ‘ਚ ਪੁਲਸ ਫੋਰਸ ਲਗਾਈ ਗਈ ਹੈ। ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਵੀ ਸਿਵਲ ਕੱਪੜਿਆਂ ‘ਚ ਭਾਰੀ ਮਾਤਰਾ ‘ਚ ਪੁਲਸ ਦੇ ਅਧਿਕਾਰੀ ਦਿਖਾਈ ਦਿੱਤੇ।

