ਈ-ਪੇਪਰ ਓਪਨਿੰਗ ਕਰਦੇ ਸਮੇਂ ਹਰਦੇਵ ਬਰਾੜ ਜੀ ਪਰਿਵਾਰਕ ਮੈਂਬਰਾਂ ਨਾਲ

ਔਕਲੈਂਡ-: ਮਹਿਕ-ਏ-ਵਤਨ ਆਨ-ਲਾਇਨ ਨਿਊਜ਼ ਪੋਰਟਲ ਵੈਬਸਾਈਟ ਦੇ ਚੀਫ ਐਡੀਟਰ ਹਰਦੇਵ ਬਰਾੜ ਜੀ ਅਤੇ ਐਸੋਸੀਏਟ ਐਡੀਟਰ ਜਸਵਿੰਦਰ ਕੌਰ ਬਰਾੜ ਜੀ ਨੇ ਹਾਲ ਹੀ ਵਿੱਚ ਆਪਣਾ ਈ-ਪੇਪਰ ਲਾਂਚ ਦਿੱਤਾ ਹੈ। ਇਹ ਆਨ-ਲਾਇਨ ਨਿਊਜ਼ ਪੋਰਟਲ ਦੀ ਓਪਨਿੰਗ ਅੱਜ ਮਿਤੀ 05-06-2023 ਨੂੰ ਕੀਤੀ ਗਈ। ਹਰਦੇਵ ਬਰਾੜ ਜੀ ਆਪਣੇ ਪਰਿਵਾਰਕ ਮੈਂਬਰ ਮਾਤਾ ਸੁਰਜੀਤ ਕੌਰ ਬਰਾੜ, ਹਰਮਨਦੀਪ ਸਿੰਘ ਲਾਡੀ ਬਰਾੜ ਅਤੇੇ ਰੇ ਬਾਈਟ ਕੰਪਨੀ ਦੇ ਰੂਬਲ ਸਿੰਘ ਜੀ, ਟੈਰੀ ਕਾਰਟਰ ਹਰਦੇਵ ਬਰਾੜ ਮੁੱਖ ਸੰਪਾਦਕ ਦੇ ਨਾਲ ਆਕਲੈਂਡ ਕੋ-ਅਪ ਟੈਕਸੀ ਦੇ ਸਾਬਕਾ ਵਾਈਸ ਚੇਅਰਮੈਨ ਸਿੰਘ ਜੀ ਨਾਲ ਈ-ਪੇਪਰ ਦੀ ਖੁਸ਼ੀ ਜ਼ਾਹਿਰ ਕਰਦੇ ਹੋਏ ਦਿੱਖ ਰਹੇ ਹਨ। ਸਾਰੀ ਟੀਮ ਈ-ਪੇਪਰ ਦੀ ਓਪਨਿੰਗ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਪੰਜਾਬ ਵਿੱਚ ਰਹਿੰਦੇ ਸੱਜਣ- ਮਿੱਤਰਾਂ ਨੇ ਵੀ ਹਰਦੇਵ ਬਰਾੜ ਜੀ ਦੇ ਈ-ਪੇਪਰ ਦੀ ਓਪਨਿੰਗ ਲਈ ਪਿੰਡ ਸਿਰਾਏਵਾਲਾ ਵਿਖੇ ਮੁੱਖ ਗ੍ਰੰਥੀ ਇੱਕਤਰ ਸਿੰਘ ਜੀ, ਯਾਦਵਿੰਦਰ ਸਿੰਘ ਪੱਪੂ ਕਾਨਗੋਂ ਤੇ ਹਰਜਿੰਦਰ ਕੌਰ ਪਿੰਡ ਗ੍ਰਾਮ ਪੰਚਾਇਤ ਸਰਪੰਚ ਗੁਰੂਦੁਆਰਾ ਸਾਹਿਬ ਵਿੱਚ ਅਰਦਾਸ ਕਰਵਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਲਿੰਕ ਦੇ ਤੇ ਜਾ ਕੇ ਤੁਸੀ ਈ-ਪੇਪਰ ਦੇਖ ਸਕਦੇ ਹੋ। https://mehakewattan.com/wp-content/uploads/2023/06/June-Mehal-E-Wattan-2023.pdf

Add a Comment

Your email address will not be published. Required fields are marked *