ਚੀਨ ਦੇ ਸਿਚੁਆਨ ’ਚ ਜ਼ਮੀਨ ਖਿਸਕਣ ਨਾਲ 14 ਲੋਕਾਂ ਦੀ ਮੌਤ

ਚੀਨ ਦੇ ਸਿਚੁਆਨ ਸੂਬੇ ’ਚ ਐਤਵਾਰ ਨੂੰ ਇਕ ਪਹਾੜ ਢਹਿਣ ਨਾਲ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਹੋਰ ਲਾਪਤਾ ਹਨ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸਿਚੁਆਨ ਸੂਬੇ ਦੇ ਲੇਸ਼ਾਨ ਸ਼ਹਿਰ ’ਚ ਸਵੇਰੇ ਤਕਰੀਬਨ 6 ਵਜੇ ਵਾਪਰੀ। ਅਧਿਕਾਰੀਆਂ ਨੂੰ ਜ਼ਮੀਨ ਖਿਸਕਣ ਦੀ ਸੂਚਨਾ ਮਿਲਦੇ ਹੀ ਬਚਾਅ ਕਰਮਚਾਰੀਆਂ ਦੀ ਵੱਡੀ ਟੀਮ ਮੌਕੇ ’ਤੇ ਪਹੁੰਚ ਗਈ।

ਚੀਨ ਦੇ ਲੋਕ ਸੰਪਰਕ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਪਹਾੜ ਢਹਿਣ ਦੀ ਘਟਨਾ ਲੇਸ਼ਾਨ ਸ਼ਹਿਰ ਦੀ ਹੈ। ਹੁਣ ਤੱਕ 14 ਲੋਕਾਂ ਦੀ ਮੌਤ ਹੋਈ ਹੈ, ਜਦਕਿ ਪੰਜ ਹੋਰ ਲਾਪਤਾ ਹਨ। ਬਚਾਅ ਕਾਰਜ ਜਾਰੀ ਹਨ।” ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੀ ਖ਼ਬਰ ਮੁਤਾਬਕ 180 ਬਚਾਅ ਕਰਮਚਾਰੀਆਂ ਦੀ ਟੀਮ ਲਾਪਤਾ ਲੋਕਾਂ ਦੀ ਭਾਲ ਕਰ ਰਹੀ ਹੈ।

Add a Comment

Your email address will not be published. Required fields are marked *