‘ਮਹਿਕ-ਏ-ਵਤਨ ਆਨ-ਲਾਇਨ ਨਿਊਜ਼ ਪੋਰਟਲ’ ਈ-ਪੇਪਰ ਲਾਂਚ

ਔਕਲੈਂਡ-: ਮਹਿਕ-ਏ-ਵਤਨ ਆਨ-ਲਾਇਨ ਨਿਊਜ਼ ਪੋਰਟਲ ਵੈਬਸਾਈਟ ਦੇ ਚੀਫ ਐਡੀਟਰ ਹਰਦੇਵ ਬਰਾੜ ਜੀ ਅਤੇ ਐਸੋਸੀਏਟ ਐਡੀਟਰ ਜਸਵਿੰਦਰ ਕੌਰ ਬਰਾੜ ਜੀ ਨੇ ਹਾਲ ਹੀ ਵਿੱਚ ਆਪਣਾ ਈ-ਪੇਪਰ ਲਾਂਚ ਕਰਨ ਜਾ ਰਹੇ ਹਨ। ਹਰਦੇਵ ਬਰਾੜ ਜੀ ਨੇ ਈ-ਪੇਪਰ ਲਾਂਚਇੰਗ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਈ-ਪੇਪਰ ਦੀ ਓਪਨਿੰਗ ਸੋਮਵਾਰ ਯਾਨੀ ਕਿ ਮਿਤੀ 05-06-2023 ਨੂੰ ਸਮਾਂ 12 ਵਜੇ ਨਿਊਜ਼ੀਲੈਂਡ ਵਿੱਚ ਹੋਵੇਗੀ। ਇਸ ਈ- ਪੇਪਰ ਵਿੱਚ ਤੁਹਾਨੂੰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ, ਪੰਜਾਬ, ਮੰਨੋਰੰਜਨ, ਖੇਡ, ਕਾਰੋਬਾਰ, ਆਦਿ ਸ਼੍ਰੇਣੀ ਬਾਰੇ ਤਾਜਾ ਖਬਰਾਂ ਦੀ ਅਪਡੇਟ ਮਿਲੇਗੀ। ਜੀਟੀਬੀ ਬਾਗਬਾਨੀ ਦੇ ਐਮ.ਡੀ ਮਨਪ੍ਰੀਤ ਧਾਲੀਵਾਲ ਜੀ ਨੇ ਹਰਦੇਵ ਬਰਾੜ ਜੀ ਨਾਲ ਮੁਲਾਕਾਤ ਕੀਤੀ ਅਤੇ ਈ-ਪੇਪਰ ਦੀ ਓਪਨਿੰਗ ਲਈ ਸ਼ੁਭਕਾਮਨਾਵਾਂ ਦਿੱਤੀਆਂ। ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੀ ਪ੍ਰਧਾਨ ਜਸਵੀਰ ਕੌਰ ,ਹਰਦੇਵ ਬਰਾੜ ਮੁੱਖ ਸੰਪਾਦਕ ਅਤੇ ਜਸਵਿੰਦਰ ਕੌਰ ਬਰਾੜ ਐਸੋਸੀਏਟ ਐਡੀਟਰ ਨਾਲ,ਹਰਦੇਵ ਮਾਹੀਨੰਗਲ ਪ੍ਰਸਿੱਧ ਪੰਜਾਬੀ ਗਾਇਕ ਕਰਨੈਲ ਬੱਧਣ ਜੇ.ਪੀ.,(QSM ) ਔਕਲੈਂਡ ਟਾਕਾਨੀਨੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਆਪਣੇ ਇਸ ਉਪਰਾਲੇ ਨੂੰ ਚਲਦੀ ਕਲਾ ਵਿੱਚ ਰਹਿਣ ਲਈ ਅਰਦਾਸ ਕੀਤੀ। ਸਾਰੀ ਟੀਮ ਈ-ਪੇਪਰ ਦੀ ਓਪਨਿੰਗ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ।

Add a Comment

Your email address will not be published. Required fields are marked *