PM ਟਰੂਡੋ ਨੇ ਓਡੀਸ਼ਾ ਰੇਲ ਹਾਦਸੇ ‘ਤੇ ਪ੍ਰਗਟਾਇਆ ਦੁੱਖ

ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਨੀਵਾਰ ਨੂੰ ਓਡੀਸ਼ਾ ਵਿਚ ਤੀਹਰੇ ਰੇਲ ਹਾਦਸੇ ਵਿਚ ਜਾਨੀ ਨੁਕਸਾਨ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਜਸਟਿਨ ਟਰੂਡੋ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਲਿਖਿਆ, “ਓਡੀਸ਼ਾ, ਭਾਰਤ ਵਿੱਚ ਰੇਲ ਹਾਦਸੇ ਦੀਆਂ ਤਸਵੀਰਾਂ ਅਤੇ ਰਿਪੋਰਟਾਂ ਨੇ ਮੇਰਾ ਦਿਲ ਤੋੜ ਦਿੱਤਾ ਹੈ। ਮੈਂ ਉਨ੍ਹਾਂ ਲੋਕਾਂ ਪ੍ਰਤੀ ਡੂੰਘੀ ਹਮਦਰਦੀ ਹੈ, ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆਇਆ ਹੈ। ਇਸ ਔਖੇ ਸਮੇਂ ਵਿੱਚ ਕੈਨੇਡੀਅਨ ਭਾਰਤ ਦੇ ਲੋਕਾਂ ਨਾਲ ਖੜ੍ਹੇ ਹਨ।”

ਓਡੀਸ਼ਾ ਰੇਲ ਹਾਦਸੇ ਵਿੱਚ 2 ਐਕਸਪ੍ਰੈਸ ਟਰੇਨਾਂ – ਬੈਂਗਲੁਰੂ-ਹਾਵੜਾ ਐਕਸਪ੍ਰੈਸ ਅਤੇ ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈਸ – ਅਤੇ ਬਾਲਾਸੋਰ ਵਿੱਚ ਇੱਕ ਮਾਲ ਰੇਲਗੱਡੀ ਨੇ 238 ਲੋਕਾਂ ਦੀ ਜਾਨ ਲੈ ਲਈ ਹੈ। ਦੱਖਣੀ ਪੂਰਬੀ ਰੇਲਵੇ ਨੇ ਸ਼ਨੀਵਾਰ ਨੂੰ ਕਿਹਾ, “ਹੁਣ ਤੱਕ ਪ੍ਰਾਪਤ ਜਾਣਕਾਰੀ ਦੇ ਅਨੁਸਾਰ, 238 ਮੌਤਾਂ ਹੋਈਆਂ ਹਨ।”

ਸ਼ੁੱਕਰਵਾਰ ਨੂੰ ਹਾਵੜਾ ਜਾ ਰਹੀ 12864 ਬੇਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈੱਸ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ ਅਤੇ ਨਾਲ ਲੱਗਦੀਆਂ ਪਟੜੀਆਂ ‘ਤੇ ਡਿੱਗ ਗਏ। ਸਮਾਨਾਂਤਰ ਟ੍ਰੈਕ ‘ਤੇ ਉਲਟ ਦਿਸ਼ਾ ਤੋਂ ਆ ਰਹੀ 12841 ਸ਼ਾਲੀਮਾਰ-ਚੇਨਈ ਕੇਂਦਰੀ ਕੋਰੋਮੰਡਲ ਐਕਸਪ੍ਰੈਸ ਪਟੜੀ ਤੋਂ ਉਤਰੇ ਡੱਬਿਆਂ ਨਾਲ ਟਕਰਾ ਗਈ। ਕੋਰੋਮੰਡਲ ਐਕਸਪ੍ਰੈਸ ਦੇ 12 ਡੱਬੇ ਪਟੜੀ ਤੋਂ ਉਤਰ ਗਏ ਅਤੇ ਤੀਜੇ ਟ੍ਰੈਕ ‘ਤੇ ਖੜ੍ਹੀ ਮਾਲ ਗੱਡੀ ਨਾਲ ਟਕਰਾ ਗਏ।

Add a Comment

Your email address will not be published. Required fields are marked *