ਕਬੀਰ ਖ਼ਾਨ ਨਾਲ ਕੰਮ ਕਰਨ ਲਈ ਉਤਸ਼ਾਹਿਤ ਹੈ ਭੁਵਨ ਅਰੋੜਾ

ਮੁੰਬਈ – ਭੁਵਨ ਅਰੋੜਾ ਇਕ ਪ੍ਰਤਿਭਾਸ਼ਾਲੀ ਅਭਿਨੇਤਾ ਹੈ, ਜਿਸ ਨੇ ਪ੍ਰਾਈਮ ਵੀਡੀਓ ਦੀ ਹਿੱਟ ਵੈੱਬ ਸੀਰੀਜ਼ ‘ਫਰਜ਼ੀ’ ’ਚ ਸ਼ਾਹਿਦ ਕਪੂਰ ਦੇ ਨਾਲ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਹੁਣ ਉਸ ਦੇ ਹੱਥਾਂ ’ਚ ਇਕ ਜ਼ਬਰਦਸਤ ਪ੍ਰਾਜੈਕਟ ਆ ਗਿਆ ਹੈ, ਜੋ ਉਸ ਦੇ ਕਰੀਅਰ ਦਾ ਟ੍ਰਨਿੰਗ ਪੁਆਇੰਟ ਸਾਬਤ ਹੋ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਭੁਵਨ ਬਾਲੀਵੁੱਡ ਦੇ ਦਿੱਗਜ ਨਿਰਦੇਸ਼ਕ ਕਬੀਰ ਖ਼ਾਨ ਦੇ ਨਾਲ ਕੰਮ ਕਰਨ ਜਾ ਰਹੇ ਹਨ ਤੇ ਫਿਲਮ ’ਚ ਉਹ ਐਕਟਰ ਕਾਰਤਿਕ ਆਰਿਅਨ ਨੂੰ ਸਪੋਰਟ ਕਰਨਗੇ। ਕਬੀਰ ਖਾਨ ਦੀ ਇਸ ਫਿਲਮ ਨੂੰ ਸਾਜਿਦ ਨਾਡਿਆਡਵਾਲਾ ਪ੍ਰੋਡਿਊਸ ਕਰ ਰਹੇ ਹਨ। 

ਭੁਵਨ ਇਸ ਫਿਲਮ ’ਚ ਕਾਰਤਿਕ ਆਰਿਅਨ ਦੇ ਨਾਲ ਪਹਿਲਾਂ ਕਦੇ ਨਹੀਂ ਦੇਖੇ ਗਏ ਅਵਤਾਰ ’ਚ ਨਜ਼ਰ ਆਉਣਗੇ। ਭੁਵਨ ਅਰੋੜਾ ਨੇ ਕਿਹਾ, ‘‘ਮੈਂ ਕਬੀਰ ਸਰ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਇਹ ਇਕ ਬਹੁਤ ਹੀ ਚੁਣੌਤੀਪੂਰਨ ਫਿਲਮ ਵੀ ਹੈ, ਜਿਸ ਲਈ ਕਾਫੀ ਤਿਆਰੀ ਕਰਨੀ ਪੈ ਰਹੀ ਹੈ। ਇਹ ਫਿਲਮ ਇਕ ਸੱਚੀ ਕਹਾਣੀ ’ਤੇ ਆਧਾਰਿਤ ਹੈ।

 

Add a Comment

Your email address will not be published. Required fields are marked *